ਸਿਵਲ ਜੱਜ ਵਲੋਂ ਕੇਂਦਰੀ ਜੇਲ੍ਹ ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ 27 ਮਈ 2021
ਸ੍ਰ ਅਰੁਣ ਗੁਪਤਾ, ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੀਆਂ ਹਦਾਇਤਾਂ ਅਤੇ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ ਹੇਠ; ਸ਼੍ਰੀ ਪੁਸ਼ਪਿੰਦਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਦੋਰਾਨ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਦੇ ਮੁਸ਼ਕਿਲਾ ਨੂੰ ਸੁਣਿਆ ਗਿਆ। ਇਸ ਦੌਰਾਣ ਕੇਂਦਰੀ ਜੇਲ੍ਹ ਦੇ ਵੱਖ ਵੱਖ ਬੇਰਕਾਂ, ਲੰਗਰ ਘਰ, ਹਸਪਤਾਲ ਆਦਿ ਦਾ ਨਿਰਖਣ ਕੀਤਾ ਗਿਆ। ਇਸ ਮੌਕੇ ਜੇਲ੍ਹ ਸੁਪਰਡੇਂਟ ਸ਼੍ਰੀ ਅਰਸ਼ਦੀਪ ਸਿੰਘ ਗਿੱਲ ਵੀ ਮੌਜੁਦ ਸਨ ਅਤੇ ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ। ਇਸ ਦੌਰਾਣ ਨਵ-ਨਿਯੁਕਤ ਜੁਡੀਸ਼ੀਅਲ ਅਫਸਰ ਮਿਸ ਚਰਨਪੀ੍ਰਤ ਕੌਰ ਅਤੇ ਸ੍ਰੀਮਤੀ ਰਮਨਪ੍ਰੀਤ ਕੌਰ ਜੋ ਕੀ ਹਾਲ ਘੜੀ 27 ਮਈ 2021 ਤੋਂ 03 ਜੂਨ 2021 ਅਤੇ ਕਾਨੂੰਨੀ ਸੇਵਾਵਾਂ ਦੇ ਵਕੀਲ ਸ਼੍ਰੀ ਅਮਨਦੀਪ ਸਿੰਘ ਬਾਜਵਾ ਵੀ ਮੌਜੁਦ ਸਨ। ਇਹਨਾਂ ਵੱਲੋਂ ਹਵਾਲਾਤੀਆਂ ਅਤੇ ਕੈਦੀਆਂ ਦੀਆਂ ਮੁਸ਼ਕਿਲਾਂ ਸੁਣਿਆ ਗਈਆ ਅਤੇ ਕਾਨੂੰਨੀ ਹੱਲ ਬਾਰੇ ਜਾਗਰੁਕ ਕੀਤਾ ਗਿਆ।
ਇਸ ਦੋਰਾਣ ਸ਼੍ਰੀ ਪੁਸ਼ਪਿੰਦਰ ਸਿੰਘ, ਜੱਜ ਸਾਹਿਬਾਨ ਵੱਲੋ ਲੋਕਾਂ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਮਹੱਤਵ ਤੋ ਜਾਣੂ ਕਰਵਾਉਣ ਲਈ ਹੇਠ ਲਿਖਿਆ ਸੰਦੇਸ਼ ਵੀ ਦਿੱਤਾ ਗਿਆ।
ਇਸ ਤੋਂ ਬਾਅਦ ਸ੍ਰ ਪੁਸ਼ਪਿੰਦਰ ਸਿੰਘ, ਜੱਜ ਸਾਹਿਬਾਨ ਵੱਲੋਂ ਹਵਾਲਾਤੀਆਂ ਨਾਲ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾਂ ਦਿਆਂ ਮੁਸ਼ਕਿਲਾਂ ਵੀ ਸੁਣੀਆ ਗਈਆ ਅਤੇ ਜੇਲ ਪ੍ਰਬੰਧਕਾ ਨੂੰ ਜਰੁਰੀ ਨਿਰਦੇਸ਼ ਜਾਰੀ ਕੀਤੇ ਗਏ।ਇਸ ਦੇ ਨਾਲ ਹੀ ਜਿਨ੍ਹਾ ਹਵਾਲਾਤੀਆਂ ਜੋ ਕੀ ਛੋਟੇ ਕੇਸਾ ਵਿੱਚ ਜੇਲ ਅੰਦਰ ਹਨ ਅਤੇ ਕੇਸ ਕਾਫੀ ਸਮੇਂ ਤੋਂ ਲੰਭੀਤ ਪਏ ਹਨ, ਉਹਨਾਂ ਨੂੰ ਵੀ ਆਪਣੇ ਕੇਸ ਕੇਂਪ ਕੋਰਟ ਵਿੱਚ ਸੁਣਵਾਈ ਲਈ ਰਖਵਾਉਣ ਲਈ ਜਾਗਰੁਕ ਕੀਤਾ ਅਤੇ ਆਪਣੀਆਂ ਦਰਖਾਸਤਾ ਦੇਣ ਲਈ ਕਿਹਾ ਗਿਆ ਤਾਂ ਜੋ ਅਗਲੀ ਕੇਂਪ ਕੋਰਟ ਵਿੱਚ ਉਹਨਾ ਦੇ ਕੇਸ ਸੁਣੇ ਜਾ ਸਕਣ।
ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ ਸਮੇਂ ਸਿਰ ਲੋਕ ਅਦਾਲਤਾ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਲੋਕ ਅਦਾਲਤ ਵਿੱਚ ਦੋਵਾਂ ਧਿਰਾਂ ਦਾ ਰਾਜੀਨਾਮੇ ਤਹਿਤ ਫੈਸਲਾ ਕਰਵਾਇਆ ਜਾਂਦਾ ਹੈ। ਲੋਕ ਅਦਾਲਤਾਂ ਰਾਹੀਂ ਸਸਤਾ ਤੇ ਛੇਤੀ ਇਨਸਾਫ ਮਿਲਦਾ ਹੈ। ਲੋਕ ਅਦਾਲਤਾਂ ਦੇ ਫੇਸਲੇ ਦੀ ਕੋਈ ਅਪੀਲ ਨਹੀ ਹੁੰਦੀ। ਦੋਹਾਂ ਧਿਰਾਂ ਵਿੱਚ ਪਿਆਰ ਵੱਧਦਾ ਹੈ।
ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਵੱਲੋਂ ਔਰਤਾ, ਬੱਚਿਆ, ਹਵਾਲਾਤੀਆਂ, ਕੈਦੀਆਂ ਅੇਤ ਹਰੇਕ ਉਹ ਵਿਅਕਤੀ ਜਿਸਦੀ ਸਲਾਨਾ ਆਮਦਨ 3 ਲੱਖ ਤੋਂ ਘੱਟ ਹੋਵੇ ਆਦਿ ਨੂੰ ਮੁਫਤ ਕਾਨੁੰਨੀ ਸੇਵਾਵਾਂ ਵੀ ਪ੍ਰਦਾਨ ਕੀਤੀਆ ਜਾਂਦੀਆ ਹਨ, ਜਿਵੇ ਅਦਾਲਤਾਂ ਵਿੱਚ ਵਕੀਲ ਦੀਆਂ ਮੁਫਤ ਸੇਵਾਵਾਂ, ਕਾਨੁੰਨੀ ਸਲਾਹ ਮਸ਼ਵਰਾ, ਅਦਾਲਤੀ ਖਰਚੇ ਦੀ ਅਦਾਇਗੀ ਆਦਿ। ਉਕਤ ਸੇਵਾਵਾਂ ਜਿਲ੍ਹਾ ਕਾਨੁੰਨੀ ਸੇਵਾਵਾਂ ਵੱਲੋਂ ਮੁਫਤ ਪ੍ਰਦਾਨ ਕੀਤੀਆ ਜਾਦੀਆਂ ਹਨ।

 

Spread the love