ਸਿਹਤ ਵਿਭਾਗ ਵਲੋਂ ਨਵੀਂ ਪੀ.ਸੀ.ਵੀ.ਵੈਕਸੀਨ ਹੋਵੇਗੀ ਸ਼ੁਰੂ
ਫਿਰੋਜ਼ਪੁਰ 20 ਅਗਸਤ 2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਦੀ ਅਗਵਾਈ ਵਿੱਚ ਜ਼ਿਲੇ ਅੰਦਰ ਸਿਹਤ ਸੇਵਾਵਾਂ ਵਿੱਚ ਬਿਹਤਰੀ ਲਈ ਨਿਰੰਤਰ ਵੱਖ ਵੱਖ ਪ੍ਰਕਾਰ ਦੇ ਉਪਰਾਲੇ ਜਾਰੀ ਹਨ |ਇਸੇ ਸਿਲਸਿਲੇ ਵਿੱਚ ਦਫਤਰ ਸਿਵਲ ਸਰਜਨ ਵਿਖੇ ਸਿਹਤ ਵਿਭਾਗ ਦੇ ਸਮੂਹ ਜ਼ਿਲਾ ਪ੍ਰੋਗ੍ਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਰੀਵਿਊ ਮੀਟਿੰਗ ਕੀਤੀ ਗਈ |ਇਸ ਮੀਟਿੰਗ ਵਿੱਚ ਵੱਖ ਵੱਖ ਸਿਹਤ ਪ੍ਰੋਗ੍ਰਾਮਾਂ ਬਾਰੇ ਸਬੰਧਤ ਪ੍ਰੋਗ੍ਰਾਮ ਅਫਸਰਾਂ ਨਾਲ ਵਿਸਤਿ੍ਤ ਚਰਚਾ ਕੀਤੀ ਅਤੇ ਮੌਕੇ ਤੇ ਢੁਕਵੇਂ ਆਦੇਸ਼ ਵੀ ਦਿੱਤੇ |
ਸਿਵਲ ਸਰਜਨ ਵੱਲੋਂ ਜੱਚਾ ਬੱਚਾ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਲਈ ਸਮੂਹ ਐਸ.ਐਮ.ਓਜ਼ ਨੂੰ ਕਿਹਾ ਗਿਆ ਤਾਂ ਕਿ ਜ਼ਿਲੇ ਅੰਦਰ ਮੈਟਰਨਲ ਮੌਤਾਂ ਨੂੰ ਰੋਕਿਆ ਜਾ ਸਕੇ |ਜ਼ਿਲਾ ਟੀਕਾਕਰਨ ਅਫਸਰ ਡਾ: ਮੀਨਾਕਸ਼ੀ ਅਬਰੋਲ ਨੇ ਜਾਣਕਾਰੀ ਦਿੱਤੀ ਵਿਭਾਗ ਵੱਲੋਂ ਬੱਚਿਆਂ ਲਈ ਟੀਕਾਕਰਨ ਸ਼ਡਿਊਲ ਵਿੱਚ ਇੱਕ ਨਵੀ ਵੈਕਸੀਨ ਪੀ.ਸੀ.ਵੀ. ਜਲਦ ਹੀ ਸ਼ੁਰੂ ਕੀਤੀ ਜਾ ਰਹੀ ਹੈ |ਉਹਨਾਂ ਖੁਲਾਸਾ ਕੀਤਾ ਕਿ ਇਹ ਵੈਕਸੀਨ ਬੱਚਿਆਂ ਨੂੰ ਨਿਮੋਨੀਆਂ ਰੋਗ ਤੋਂ ਬਚਾਉਣ ਵਿੱਚ ਬਹੁਤ ਸਹਾਈ ਹੋਵੇਗੀ |ਉਹਨਾਂ ਇਹ ਵੀ ਦੱਸਿਆ ਕਿ 25 ਅਗਸਤ ਨੂੰ 0ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤ ਕਰਨ ਹਿੱਤ ਡੀ ਵਰਮਿੰਗ ਦਿਵਸ ਵੀ ਮਨਾਇਆ ਜਾਵੇਗਾ | ਇਸ ਮੀਟਿੰਗ ਵਿੱਚ ਸੁਪਰਡੈਂਟ ਰਵੀ ਕਾਂਤਾਂ ਸ਼ਰਮਾਂ ਨੇ ਪ੍ਰਬੰਧਕੀ ਵਿਸ਼ਿਆਂ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ |ਮੀਟੰਗ ਵਿੱਚ ਸਿਵਲ ਸਰਜਨ ਡਾ: ਰਾਜਿੰਦਰ ਅਰੋੜਾ ਨੇ ਸਮੂਹ ਅਧਿਕਾਰੀਆਂ ਨੂੰ ਸਾਰੇ ਸਿਹਤ ਪ੍ਰੋਗ੍ਰਾਮਾਂ ਨੂੰ ਤਨਦੇਹੀ ਨਾਲ ਲਾਗੂ ਕਰਨ ਅਤੇ ਸਮੂਹ ਪ੍ਰੋਗ੍ਰਾਮਾਂ ਦੀ ਪ੍ਰਭਾਵੀ ਸੁਪਰਵਿਜ਼ਨ ਕਰਨ ਲਈ ਵੀ ਹਿਦਾਇਤ ਕੀਤੀ |
ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਾਜਿੰਦਰ ਮਨਚੰਦਾ,ਐਸ.ਐਮ.ਓ. ਸੀ.ਐਚ.ਸੀ.ਫਿਰੋਜ਼ਸ਼ਾਹ ਡਾ:ਵਿਨੀਤਾ ਭੁੱਲਰ,ਐਸ.ਐਮ.ਓ.ਸੀ.ਐਚ.ਸੀ ਮਮਦੋਟ ਡਾ:ਰੰਜੀਵ ਬੈਂਸ,ਐਸ.ਐਮ.ਓ. ਐਸ.ਡੀ.ਐਚ. ਜੀਰਾਡਾ: ਅਨਿਲ ਮਨਚੰਦਾ, ਐਸ.ਐਮ.ਓ ਸੀ.ਐਚ.ਸੀ.ਮਖੂ ਡਾ: ਸੰਦੀਪ ਗਿੱਲ,ਐਸ.ਐਮ.ਓ.ਪੀ.ਐਚ.ਸੀ. ਕੱਸੋਆਣਾ ਡਾ:ਬਲਕਾਰ ਸਿੰਘ ਅਤੇ ਐਸ.ਐਮ.ਓ.ਸੀ.ਐਚ.ਸੀ. ਗੁਰੂਹਰਸਹਾਏ ਡਾ: ਬਲਵੀਰ ਕੁਮਾਰ ਆਦਿ ਹਾਜ਼ਿਰ ਸਨ |