ਫ਼ਿਰੋਜ਼ਪੁਰ, 16 ਅਗਸਤ 2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਇੱਕ ਜ਼ਿਲਾ ਪੱਧਰੀ ਸਮਾਰੋਹ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ।ਇਸ ਵਿਸ਼ੇਸ਼ ਆਯੋਜਨ ਵਿੱਚ ਜ਼ਿਲੇ ਦੇ ਸਿਵਲ ਸਰਜਨ ਡਾ:ਰਾਜਿੰਦਰ ਅਰੋੜਾ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ।ਇਸ ਉਪਰੰਤ ਸਮੂਹ ਸਟਾਫ ਵੱਲੋਂ ਸਮੂਹਿਕ ਰੂਪ ਵਿੱਚ ਰਾਸ਼ਟਰ ਗਾਨ ਗਾਇਆ ਗਿਆ।ਇਸ ਅਵਸਰ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ:ਰਾਜਿੰਦਰ ਮਨਚੰਦਾ,ਜ਼ਿਲਾ ਸਿਹਤ ਅਫਸਰ ਡਾ: ਸੱਤਪਾਲ ਭਗਤ,ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਕੌਰ,ਐਸ.ਐ.ਓ .ਮਮਦੋਟ ਡਾ:ਰੰਜੀਵ ਬੈਂਸ,ਹਸਪਤਾਲ ਦੇ ਸਮੂਹ ਮੈਡੀਕਲ ਅਧਿਕਾਰੀ,ਵਿਭਾਗ ਦਾ ਪੈਰਾਮੈਡੀਕਲ ਅਤੇ ਹਸਪਤਾਲ ਤੇ ਦਫਤਰ ਸਿਵਲ ਸਰਜਨ ਦਾ ਤੇ ਮਨਿਸਟੀਰੀਅਲ ਸਟਾਫ ਹਾਜ਼ਿਰ ਸੀ।ਸਿਵਲ ਸਰਜਨ ਡਾ: ਅਰੋੜਾ ਨੇ ਸਮੂਹ ਸਟਾਫ ਨੂੰ ਇਹ ਨਿਰਦੇਸ਼ ਦਿੱਤੇ ਕਿ ਜਨਤਾ ਨੂੰ ਮਿਆਰੀ Çਸਿਹਤ ਸਹੂਲਤਾ ਮੁਹੱਈਆ ਕਰਵਾਈਆਂ ਜਾਣ।ਇਸ ਮੌਕੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸੰਦੇਸ਼ ਵਿੱਚ ਉਹਨਾ ਕਿਹਾ ਕਿ ਕੋਵਿਡ 19 ਨੂੰ ਮਾਤ ਦੇਣ ਲਈ ਕੋਵਿਡ ਵੈਕਸੀਨੇਸ਼ਨ ਇੱਕ ਪ੍ਰਮੁਖ ਹਥਿਆਰ ਹੈ।ਸਿਵਲ ਸਰਜਨ ਨੇ ਜ਼ਿਲੇ ਅੰਦਰ ਸਾਰੇ ਯੋਗ ਵਿਅਕਤੀਆਂ ਨੂੰ ਸਰਕਾਰ ਵੱਲੋਂ ਮੁਫਤ ਉਪਲੱਬਧ ਕਰਵਾਈ ਜਾ ਰਹੀ ਕੋਵਿਡ ਵੈਕਸੀਨੇਸ਼ਨ ਜਲਦ ਕਰਵਾਉਣ ਲਈ ਅਪੀਲ ਕੀਤੀ ਹੈ।ਉਹਨਾਂ ਇਹ ਵੀ ਕਿਹਾ ਕਿ ਵੈਕਸੀਨੇਸ਼ਨ ਉਪਰੰਤ ਵੀ ਕੋਵਿਡ ਤੋਂ ਬਚਾਅ ਲਈ ਪ੍ਰੋਟੋਕਾਲ ਦੀ ਪਾਲਨਾ ਜਰੂਰੀ ਹੈ ਜਿਸ ਵਿੱਚ ਘਰੋਂ ਬਾਹਰ ਜਾਣ ਸਮੇਨ ਮਾਸਕ ਪਹਿਨਣਾ,ਦੋ ਗਜ਼ ਦੀ ਸਮਾਜਿਕ ਦੂਰੀ,ਸਮੇਂ ਸਮੇਂ ਤੇ ਸਾਬਣ ਪਾਣੀ ਨਾਲ ਹੱਥ ਧੋਣਾ ਅਤੇ ਸਿਹਤਮੰਦ ਖੁਰਾਕ ਸ਼ਾਮਿਲ ਹਨ।ਸਮਾਰੋਹ ਸੰਚਾਲਣ ਵਿੱਚ ਜ਼ਿਲਾ ਹਸਪਤਾਲ ਦੇ ਸਮੂਹ ਸਟਾਫ ਤੋਂ ਇਲਾਵਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਸਟੈਨੋ ਵਿਕਾਸ ਕਾਲੜਾ ਨੇ ਵਿਸ਼ੇਸ਼ ਭੂਮਿਕਾ ਨਿਭਾਈ।ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਮਨਿਸਟਰੀਅਲ ਸਟਾਫ ਜਥੇਬੰਦੀ ਦੇ ਪਰਮਵੀਰ ਮੌਂਗਾ ਅਤੇ ਰਵੀ ਚੋਪੜਾ ਵੀ ਹਾਜ਼ਿਰ ਸਨ।