ਵਿਦਿਆਰਥੀਆਂ ਨੇ ਪੌਦੇ ਲਏ ਗੋਦ
ਮਹਿਲ ਕਲਾਂ/ਬਰਨਾਲਾ, 1 ਸਤੰਬਰ 2021
ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰੰਘ ਫੂਲਕਾ ਅਤੇ ਜ਼ਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਹਿਜੜਾ ਵਿਖੇ ‘ਇੱਕ ਰੁੱਖ ਲਾਓ-ਸੌ ਸੁੱਖ ਪਾਓ’ ਮੁਹਿੰਮ ਦੀ ਸ਼ੁਰੂਆਤ ਸਿਵਿਲ ਡਿਫੈਂਸ ਇੰਸਪੈਕਟਰ ਕੁਲਦੀਪ ਸਿੰਘ, ਸਿਵਲ ਡਿਫੈਂਸ ਦੇ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ ਤੇ ਵਾਰਡਨ ਚਰਨਜੀਤ ਕੁਮਾਰ ਮਿੱਤਲ ਦੀ ਮੌਜੂਦਗੀ ’ਚ ਕੀਤੀ ਗਈ। ਂਿੲਸ ਮੌਕੇ ਸਕੂਲੇ ਵਿਦਿਆਰਥੀਆਂ ਨੇ ਦੋ-ਦੋ ਬੂਟੇ ਸਾਂਭ-ਸੰਭਾਲ ਲਈ ਗੋਦ ਲਏ।
ਇਸ ਮੌਕੇ ਸੰਬੋਧਨ ਕਰਦੇ ਹੋਏ ਡਿਪਟੀ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ ਤੇ ਵਾਰਡਨ ਚਰਨਜੀਤ ਕੁਮਾਰ ਮਿੱਤਲ ਨੇ ਪੌਦਿਆਂ ਦੀ ਅਹਿਮੀਅਤ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਵਾਰਡਨ ਅਖਿਲੇਸ਼ ਬਾਂਸਲ, ਹੌਲਦਾਰ ਪਰਮਜੀਤ ਸਿੰਘ, ਹੌਲਦਾਰ ਸੁਖਦੀਪ ਸਿੰਘ, ਅਜੀਤ ਸਿੰਘ, ਸੰਨੀ, ਸਕੂਲ ਇੰਚਾਰਜ ਹਰਪ੍ਰੀਤ ਸਿੰਘ, ਸਕੂਲ ਅਮਲੇ ’ਚੋਂ ਦਰਸ਼ਨ ਸਿੰਘ, ਪਰਗਟ ਸਿੰਘ, ਪਰਨੀਤ ਗੋਇਲ, ਮੈਡਮ ਕਿਰਨਜੀਤ ਕੌਰ ਤੇ ਹੋਰ ਹਾਜ਼ਰ ਸਨ।