ਸਿਵਿਲ ਹਸਪਤਾਲ ਗਿੱਦੜਬਾਹਾ ਵਿਖੇ ਕੋਰੋਨਾ ਮਰੀਜਾ ਨੂੰ ਦਿੱਤੀਆ ਜਾ ਰਹੀਆਂ ਸਾਰੀਆਂ ਸਿਹਤ ਸਹੂਲਤਾਵਾ

ਗਿੱਦੜਬਾਹਾ ਦੇ ਵਿਧਾਇਕ ਦੇ ਯਤਨਾ ਸਦਕਾ ਹਸਪਤਾਲ ਦਾ ਜਲਦੀ ਸੁਰੂ ਹੋ ਜਾਵੇਗਾ ਆਪਣਾ ਆਕਸੀਜਨ ਪਲਾਟ
ਗਿੱਦੜਬਾਹਾ , ਸ੍ਰੀ ਮੁਕਤਸਰ ਸਾਹਿਬ 17 ਮਈ , 2021
ਸਿਵਲ ਹਸਪਤਾਲ ਵਿੱਚ 50 ਬਿਸਤਰਿਆਂ ਦਾ ਲੇਬਲ 2 ਦਾ ਕਰੋਨਾ ਵਾਰਡ ਵਿੱਚ ਕਰੋਨਾ ਮਰੀਜਾਂ ਲਈ ਹਰ ਤਰਾਂ ਦੀਆਂ ਸਹੂਲਤਾਂ ਮੌਜੂਦ ਹਨ, ਇਨਾਂ ਸਬਦਾਂ ਦਾ ਪ੍ਰਗਟਾਵਾ ਡਾਕਟਰ ਪਰਵਜੀਤ ਸਿੰਘ ਗੁਲਾਟੀ ਐਸ ਐਮ ਓ ਗਿੱਦੜਬਾਹਾ ਵਲੋ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਉਨਾ ਕਿਹਾ ਕੇ ਇਸ ਸਮੇ ਹਸਤਪਤਾਲ ਦੇ ਕਰੋਨਾ ਵਾਰਡ ਵਿੱਚ 26 ਮਰੀਜ ਦਾਖਲ ਹਨ ਜਦਕਿ 17 ਮਰੀਜ ਠੀਕ ਹੈ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨਾ ਦੱਸਿਆ ਕਿ ਕੁਝ ਦਿਨ ਪਹਿਲਾਂ ਜਦ ਕਰੋਨਾ ਵਾਰਡ ਸੁਰੂ ਕੀਤਾ ਗਿਆ ਸੀ ਤਾਂ ਜਰੂਰਤ ਅਨੁਸਾਰ ਉਪਕਰਨ ਮੌਜੂਦ ਨਹੀ ਸਨ ਜਦਕਿ ਅੱਜ ਕਰੋਨਾ ਵਾਰਡ ਵਿੱਚ ਹਰ ਤਰਾਂ ਦੀ ਸਹੂਲਤ ਮੌਜੂਦ ਹੈ। ਉਨਾ ਦੱਸਿਆ ਕਿ ਕਰੋਨਾ ਮਰੀਜਾਂ ਦੀ ਮੋਨੀਟਰਿੰਗ ਲਈ ਇਸ ਸਮੇ 10 ਮੌਨੀਟਰਮੌਜੂਦ ਹਨ ਜਦਕਿ ਉਨਾ ਦੀ ਕੋਸਸਿ ਹੈ ਕੇ ਹਸਪਤਾਲ ਵਿਚ ਹਰ ਬੈਡ ਲਈ ਇੱਕ ਮੌਨੀਟਰ ਹੋਵੇ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਮੌਨੀਟਰ ਅਤੇ ਹੋਰ ਜਰੂਰੀ ਉਪਕਰਨ ਲਈ ਆਰਡਰ ਦਿੱਤਾ ਜਾ ਚੁੱਕਾ ਹੈ।
ਇਸ ਮੌਕੇ ਮੌਜੂਦ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ ਨੇ ਦੱਸਿਆ ਕੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਯਤਨਾਂ ਸਦਕਾ ਆਉਣ ਵਾਲੇ 7-8 ਦਿਨਾਂ ਵਿਚ ਹਸਪਤਾਲ ਦਾ ਆਪਣਾ ਆਕਸੀਜਨ ਪਲਾਂਟ ਸੁਰੂ ਹੋਣ ਜਾ ਰਿਹਾ ਹੈ, ਇਸ ਨਾਲ ਹਸਪਤਾਲ ਦੀਆਂ ਆਕਸੀਜਨ ਸਬੰਧੀ ਸਾਰੀਆਂ ਜਰੂਰਤਾਂ ਪੂਰੀਆਂ ਹੋ ਜਾਣਗੀਆਂ। ਇਸ ਸਮੇ ਹਸਪਤਾਲ ਲਾਈ ਮੁਕਤਸਰ ਲਾਗਲੇ ਪਿੰਡ ਲੁਬਾਣਿਆਂ ਵਾਲੀ ਦੇ ਆਕਸੀਜਨ ਪਲਾਂਟ ਤੋਂ ਆਕਸੀਜਨ ਲੈਣ ਜਾਣਾ ਪੈਂਦਾ ਹੈ। ਇਸ ਮੌਕੇ ਬਿੱਟੂ ਸਚਦੇਵਾ ਸੀਨੀਅਰ ਕਾਂਗਰਸੀ ਆਗੂ, ਯੂਥ ਪਰਧਾਨ ਸਨੀ ਗਰੋਵਰ, ਸਵਿਰਾਜ ਸਿੰਘ, ਦੀਪਕ ਤੇਜਾ ਪੀ ਏ , ਸੰਦੀਪ ਢਿੱਲੋਂ ਵੀ ਮੌਜੂਦ ਸਨ।
Spread the love