ਫਿਰੋਜ਼ਪੁਰ, 22 ਨਵੰਬਰ:
ਐਂਟੀ ਮਾਈਕ੍ਰੋਬਿਅਲ ਰਜਿਸਟੈਂਸ ਹਫਤੇ ਮੌਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਐਸ.ਐਮ.ਓ. ਡਾ. ਵਿਸ਼ਾਲ ਬਜਾਜ ਨੇ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਐਂਟੀ ਮਾਈਕ੍ਰੋਬਿਅਲ ਰਜਿਸਟੈਸ਼ ਸੰਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਐਂਟੀ ਮਾਈਕ੍ਰੋਬਿਅਲ ਰਜਿਸਟੈਂਸ ਵੱਡਾ ਖਤਰਾ ਬਣ ਗਿਆ ਹੈ। ਇਸ ਨਾਲ ਮਾਮੂਲੀ ਲਾਗ ਹੌਣ ‘ਤੇ ਐਟੀਬਾਓਟਿਕ ਦਵਾਈਆਂ ਅਸਰ ਕਰਨੀਆਂ ਬੰਦ ਕਰ ਦਿੰਦੀਆਂ ਹਨ। ਵਿਗਿਆਨ ਅਤੇ ਵਾਤਾਵਰਣ ਸੰਸਥਾ ਨੇ ਰਿਪੋਰਟ ਦੇ ਅਨੁਸਾਰ ਦੱਸਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਹਰ ਪੱਧਰ ‘ਤੇ ਕਦਮ ਉਠਾਉਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ, ਡਾਕਟਰ, ਸਿਹਤ ਅਤੇ ਕਿਸਾਨੀ ਖੇਤਰ ਦੇ ਨਾਲ ਆਮ ਲੋਕਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਇਨ੍ਹਾਂ ਐਂਟੀਬਾਓਟਿਕ ਦਵਾਈਆਂ ਦੇ ਵਧਦੀ ਦੁਰਵਰਤੋਂ ਨੂੰ ਰੋਕਣ ਲਈ ਆਪਣਾ ਯੋਗਦਾਨ ਪਾਉਣ। ਇਸ ਦੋਰਾਨ ਜੈਨਸੀਸ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੋਸਟਰ ਵੀ ਬਣਾਏ ਗਏ। ਇਸ ਮੌਕੇ ਡਾ. ਮਨਜੀਤ ਕੌਰ, ਡਾ. ਨਵੀਨ ਸੇਠੀ, ਡਾ. ਸੁਚੇਤਾ ਕੱਕੜ ਵੀ ਮੋਜੂਦ ਸਨ।