ਸਿਹਤਮੰਦ ਰਹਿਣ ਲਈ ਯੋਗ ਵਰਦਾਨ :- ਡਾ. ਰਜਿੰਦਰ ਰਾਜ

ਫਿਰੋਜ਼ਪੁਰ 21 ਜੂਨ 2021
ਸਿਵਲ ਸਰਜਨ ਡਾ. ਰਜਿੰਦਰ ਰਾਜ ਦੀ ਅਗਵਾਈ ਹੇਠ ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਵੱਖ-ਵੱਖ ਸਿਹਤ ਗਤੀਵਿਧੀਆਂ ਜਾਰੀ ਕੀਤੀਆਂ ਗਈਆਂ ਹਨ | ਇਸੇ ਸਿਲਸਿਲੇ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸ਼ੁਸ਼ਮਾ ਠੱਕਰ ਦੇ ਦੁਆਰਾ ਨਿਰਦੇਸ਼ਿਤ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇੱਕ ਜਾਗਰੂਕਤਾ ਗਤੀਵਿਧੀ ਜਿਲ੍ਹਾ ਹਸਪਤਾਲ, ਫਿਰੋਜ਼ਪੁਰ ਦੇ ਮੈਡੀਕਲ ਓ.ਪੀ.ਡੀ. ਵਿਭਾਗ ਵਿਖੇ ਆਯੋਜਿਤ ਕੀਤੀ ਗਈ |
ਸੰਖੇਪ ਜਾਗਰੂਕਤਾ ਸਭਾ ਨੂੰ ਸੰਬੋਧਨ ਕਰਦਿਆਂ ਮੈਡੀਕਲ ਸਪੈਸ਼ਲਿਸਟ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ, ਡਾ. ਗੁਰਮੇਜ਼ ਗੁਰਾਇਆ ਨੇ ਇਸ ਮੌਕੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਜਿੰਦਗੀ ਦੇ ਸ਼ਡਿਊਲ ਵਿੱਚ ਕਸਰਤ ਸ਼ਾਮਿਲ ਕਰਨ ਲਈ ਕਿਹਾ ਗਿਆ ਤਾਂ ਕਿ ਲੋਕ ਸਿਹਤਮੰਦ ਹੋਣ ਅਤੇ ਬਿਮਾਰੀਆਂ ਤੋਂ ਦੂਰ ਰਹਿਣ | ਇਸ ਦੌਰਾਨ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਕਰੋਨਾਂ ਦੀ ਭਿਆਨਕ ਬਿਮਾਰੀ ਨਾਲ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਿਲ ਪੇਸ਼ ਆਉਂਦੀ ਹੈ, ਜੇਕਰ ਰੋਜ਼ਾਨਾਂ ਯੋਗ ਅਤੇ ਕਸਰਤ ਕੀਤੀ ਜਾਵੇ ਤਾਂ ਸਾਹ ਲੈਣ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਸਰੀਰਕ ਅਤੇ ਮਾਨਸਿਕ ਤੌਰ ਤੇ ਨਿਰੋਗ ਰੱਖਿਆ ਜਾ ਸਕਦਾ ਹੈ |
ਇਸ ਮੌਕੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਹੈ ਕਿ ਯੋਗ ਕਰਨ ਨਾਲ ਸਰੀਰਕ ਰੋਗ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ, ਸਟਰੋਕ, ਦਿਲ ਦੇ ਰੋਗ ਅਤੇ ਮਾਨਸਿਕ ਰੋਗ ਨੀਂਦ ਨਾ ਆਉਣਾ, ਥਕਾਵਟ ਮਹਿਸੂਸ ਕਰਨਾ, ਕੰਮ ਕਰਨ ਵਿੱਚ ਦਿਲਚਸਪੀ ਘਟ ਜਾਣਾ, ਸਟੇ੍ਰਸ ਜਿਹੀਆਂ ਬਿਮਾਰੀਆਂ ਨੂੰ ਹਰਾ ਸਕਦੇ ਹਾਂ ਅਤੇ ਤੰਦਰੁਸਤ ਜੀਵਣ ਜਿਉਂ ਸਕਦੇ ਹਾਂ | ਇਸ ਮੌਕੇ ਡਾ. ਗੁਰਮੇਜ਼ ਗੁਰਾਇਆ ਸੀਨੀਅਰ ਮੈਡੀਕਲ ਅਫਸਰ, ਰੰਜੀਵ ਸ਼ਰਮਾਂ ਜਿਲ੍ਹਾ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ, ਜਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ ਹਾਜ਼ਰ ਸਨ |

Spread the love