ਸਿਹਤ ਕਾਮਿਆ ਦੀ ਮਿਹਨਤ ਸਦਕਾ ਲੋਕਾ ਤੱਕ ਪਹੁੰਚ ਰਹੀਆਂ ਕੋਵਿਡ-19 ਸੰਬਧੀ ਲੋੜੀਦੀਆਂ ਜਰੂਰੀ ਸੇਵਾਵਾਂ:

ਕੀਰਤਪੁਰ ਸਾਹਿਬ 14 ਮਈ,2021
ਕੋਰੋਨਾ ਵਾਇਰਸ ਤੇ ਜਿੱਤ ਪਾਉਣ ਲਈ ਪੰਜਾਬ ਸਰਕਾਰ ਵੱਲੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਨਿਰਧਾਰਤ ਮਿਸ਼ਨ ਫਤਿਹ ਤਹਿਤ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਲੋਕਾ ਦੇ ਸ਼ਰੀਰ ਵਿੱਚ ਕਰੋਨਾ ਵਾਇਰਸ ਖਿਲਾਫ ਤਾਕਤ ਵਧਾਉਣ ਲਈ ਟੀਕਾਕਰਨ ਰਾਂਹੀ ਪਹਿਲਾ ਤੋਂ ਹੀ ਮੁਹਿੰਮ ਵਿੰਡੀ ਗਈ ਹੈ. ਇਸ ਮੁਹਿੰਮ ਨੂੰ ਸਮੁੱਚੇ ਪੰਜਾਬ ਦੇ ਪਿੰਡਾ ਅਤੇ ਸ਼ਹਿਰਾ ਵਿੱਚ ਸਿਹਤ ਕਾਮਿਆ ਵੱਲੋ ਟੀਕਾਕਰਨ ਪਰੀਕਰ੍ਿਆ ਰਾਂਹੀ ਤਨਦੇਹੀ ਨਾਲ ਨੇਪਰੇ ਚਾ੖ਿਆ ਜਾ ਰਿਹਾ ਹੈ.
ਸ਼ੂਰਆਤੀ ਗੇੜਹ੍ ਵਿੱਚ ਕਰੋਨਾ ਟੀਕਾਕਰਨ ਮੁਹਿੰਮ ਨੂੰ ਅਫਵਾਹਾ ਅਤੇ ਲੋਕਾ ਦੇ ਮਨਹ੍ਾਂ ਵਿੱਚ ਘਰ ਗਏ ਗਲਤ ਵਹਿਮਾਂ ਤੇ ਭਰਮਾਂ ਦਾ ਸਾਹਮਣਾ ਕਰਨਾ ਪਿਆ. ਇਹਨਾਂ ਭਰਮ ਭੁਲੇਖਿਆ ਨੂੰ ਦੂਰ ਕਰਨ ਲਈ ਸਿਹਤ ਕਾਮਿਆ ਦੀ ਮਿਹਨਤ ਸਦਕਾ ਲੋਕਾ ਤੱਕ ਘਰ-ਘਰ ਪਹੁੰਚ ਬਣਾਈ ਗਈ ਅਤੇ ਹੋਲੀ ਹੋਲੀ ਲੋਕਾ ਨੂੰ ਟੀਕਾਕਰਨ ਅਪਨਾਉਣ ਲਈ ਪਰ੍ੇਰਿਆ ਗਿਆ ਜਿਸਦੇ ਨਤੀਜੇ ਵਜੋ ਲੋਕਾ ਦੀ ਸੂਝ-ਬੂਝ ਵਾਲੀ ਸੋਚ ਦੇ ਨਾਲ ਟੀਕਾਕਰਨ ਮੁਹਿੰਮ ਨੂੰ ਹੁਗਾਰਾ ਮਿਲਿਆ ਅਤੇ ਹੁਣ ਇਹ ਮੁਹਿੰਮ ਬਹੁਤ ਹੀ ਸਾਰਥਕ ਢੰਗ ਨਾਲ ਸਫਲਤਾਪੂਰਵਕ ਅੱਗੇ ਵੱਧ ਰਹੀ ਹੈ. ਆਪਣੇ ਮਿਸ਼ਨ ਦੀ ਸਫਲਤਾ ਅਤੇ ਕਾਮਯਾਬੀ ਨੂੰ ਹੋਰ ਸਿਖਰਾ ਤੇ ਲੈ ਜਾਣ ਲਈ ਕੀਤੇ ਵਿਸੇਸ਼ ਉਪਰਾਲਿਆ ਸਦਕਾ ਟੀਕਾਕਰਨ ਦੇ ਨਾਲ-ਨਾਲ ਹੀ ਸਿਹਤ ਕਾਮਿਆ ਵੱਲੋ ਘਰਾਂ ਵਿੱਚ ਰਹਿ ਰਹੇ ਕੋਵਿਡ-19 ਦੇ ਮਰੀਜਾਂ ਨੂੰ ਫਤਿਹ ਕਿਟਾ ਦੇਣ ਦੇ ਕੰਮ ਨੂੰ ਬਖੁਬੀ ਨਾਲ ਨਿਭਾਆ ਜਾ ਰਿਹਾ ਹੈ. ਸਿਹਤ ਵਿਭਾਗ ਵਲੋਂ ਕਰੋਨਾ ਦੀ ਸੈਪਲਿੰਗ ਅਤੇ ਟੈਸਟਿੰਗ ਦੀ ਮੁਹਿੰਮ ਨੂੰ ਕੋਨੇ ਕੋਨੇ ਤੱਕ ਪਹੁੰਚਾਇਆ ਗਿਆ ਹੈ, ਵਿਸੇਸ਼ਤੋਰ ਤੇ ਪਿੰਡਾ ਵਿੱਚ ਪੋਜਿਟਵ ਕੇਸਾ ਦੇ ਸਾਹਮਣੇ ਆਉਣ ਤੇ ਸਿਹਤ ਕਾਮਿਆ ਵੱਲੋ ਸੂਚੀ ਤਿਆਰ ਕਰਕੇ ਸਰਕਾਰੀ ਹਸਪਤਾਲਾਂ ਤੋਂ ਮਿਸ਼ਨ ਫਤਿਹ ਕਿਟ ਪਰ੍ਾਪਤ ਕਰਕੇ ਹੋਮ ਆਈਸੋਲੇਟ ਹੋਏ ਪੋਜਟਿਵ ਮਰੀਜਾਂ ਨੂੰ ਘਰੋ-ਘਰ ਕਿਟ ਪਹੁੰਚਾਈ ਜਾ ਰਹੀ ਹੈ. ਸਿਹਤ ਵਿਭਾਗ ਵਲੋਂ ਕੀਤੇ ਉਪਰਾਲਿਆ ਤਹਿਤ ਹੋਮ ਆਈਸੋਲੇਟ ਹੋਏ ਕਰੋਨਾ ਪੋਜਟਿਵ ਮਰੀਜ ਦੀ ਹਾਲਾਤ ਬਿਗੜ ਜਾਣ ਤੇ ਉਨਹ੍ਾਂ ਮਰੀਜ਼ਾ ਨੂੰ ਸਰਕਾਰੀ ਹਸਪਤਾਲ ਵਿੱਚ ਸ਼ਿਫਟ ਕਰਵਾਉਣ ਤੱਕ ਦੇ ਸਫਰ ਤੱਕ ਸਿਹਤ ਕਾਮੇ ਉਨਾਂ ਮਰੀਜਾ ਦੀ ਸਿਹਤ ਤੇ ਨਜਰ ਰੱਖਦੇ ਹਨ. ਇਹਨਾਂ ਫਰੰਟ ਲਾਈਨ ਵੋਰੀਅਰਜ਼ ਵਲੋਂ ਨਿਭਾਈਆਂ ਬੇਹੱਤਰੀਨ ਸੇਵਾਵਾਂ ਦੋਰਾਨ ਇਹ ਵੀ ਸੁਨਿਸਚਿੱਤ ਕੀਤਾ ਗਿਆ ਹੈ ਕਿ ਲੋਕਾਂ ਵਿੱਚ ਫੈਲੇ ਹਰ ਤਰਹ੍ਾਂ ਦੇ ਭਰਮ ਭੁਲੇਖੇ ਦੂਰ ਕੀਤੇ ਜਾਣ, ਸਿਹਤ ਸੁਰੱਖਿਆ ਸਾਵਧਾਨੀਆਂ, ਸੰਜਮ ਅਪਣਾਇਆ ਜਾਵੇ ਜਿਸਦੀ ਇਕ ਹੋਰ ਪੁਲਾਘ ਪੁੱਟਦੇ ਹੋਏ ਸਿਹਤ ਕਾਮਿਆ ਵੱਲੋ ਕੋਵਿਡ-19 ਬੀਮਾਰੀ ਨਾਲ ਜੂਝਦੇ ਹੋਏ ਖਤਮ ਹੋਏ ਮਰੀਜ ਦੀ ਮਰ੍ਿਤਕ ਦੇਹਾਂ ਦਾ ਦਾਹ ਸੰਂਸਕਾਰ ਕਰਵਾਉੇਣ ਵਿੱਚ ਵਿਸੇਸ਼ ਯੋਗਦਾਨ ਪਾਇਆ ਜਾਂਦਾ ਹੈ.
ਕੋਵਿਡ-19 ਦੀ ਮਹਾਂਮਾਰੀ ਨੇ ਸਾਡੀ ਸਾਮਾਜਿਕ ਅਤੇ ਆਰਥਿਕ ਢਾਂਚੇ ਨੂੰ ਢਾਹ ਲਾਈ ਹੈ, ਸਿਹਤ ਕਾਮੇ ਜਿਥੇ ਮਰ੍ਤਕਾ ਦਾ ਦਾਹ ਸੰਸਕਾਰ ਕਰਵਾ ਕੇ ਲੋਕਾ ਦਾ ਮੁਸ਼ਕਲ ਘੜੀ ਵਿੱਚ ਸਾਥ ਦੇ ਰਹੇ ਹਨ ਉਥੇ ਹੀ ਕੋਰੋਨਾ ਮਰੀਜਾ ਨੂੰ ਠੀਕ ਹੋਣ ਅਤੇ ਇਹ ਮਹਾਂਮਾਰੀ ਅੱਗੇ ਨਾ ਵੱਧੇ ਉਸ ਲਈ ਟੀਕਾਕਰਨ ਮੁਹਿੰਮ ਵਿੱਚ ਡਿਊਟੀਆਂ ਕਰ ਇਸ ਨਾਮੁਰਾਦ ਬੀਮਾਰੀ ਨੂੰ ਠੱਲ ਪਾਉਣ ਲਈ ਯੋਗਦਾਨ ਪਾ ਰਹੇ ਹਨ. ਜਿਸਦੇ ਨਤੀਜੇ ਵਜੋਂ ਅੱਜ ਸਾਰੇ ਸਰਕਾਰੀ ਹਸਪਤਾਲਾ ਵਿੱਚ ਟੀਕਾਕਰਨ ਲਈ ਲੰਮਿਆ ਕਤਾਰਾ ਲੱਗ ਰਹੀਆਂ ਹਨ ਜਦੋਂ ਕਿ ਪਹਿਲਾਂ ਲੋਕ ਟੀਕਾਕਰਨ ਤੋਂ ਘਬਰਾਉਦੇ ਸਨ. ਅਜਿਹਾ ਪੰਜਾਬ ਸਰਕਾਰ ਵਲੋਂ ਇਹਨਾਂ ਭਰਮਾਂ ਨੂੰ ਦੂਰ ਕਰਨ ਦੇ ਕੀਤੇ ਉਪਰਾਲਿਆ ਨਾਲ ਹੀ ਸੰਭਵ ਹੋਇਆ ਹੈ. ਅੱਜ ਜਦੋਂ ਮੁੱਢਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਵਿੱਚ ਟੀਕਾਕਰਨ ਲਗਾਤਾਰ ਜਾਰੀ ਹੈ. ਉਥੇ ਪਿੰਡਾਂ ਹੋਰ ਖੇਤਰਾਂ ਵਿੱਚ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੈਂਪ ਲਗਾ ਕੇ ਇਸ ਟੀਕਾਕਰਨ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ ਗਿਆ ਹੈ. ਵੱਖ ਵੱਖ ਸੰਸਥਾਵਾਂ, ਕੋਸ਼ਲਰਾਂ ਨੇ ਇਸ ਟੀਕਾਕਰਨ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ. ਪੁਲਿਸ ਵਿਭਾਗ ਵਲੋਂ ਵੀ ਸਿਹਤ ਵਿਭਾਗ ਦੀ ਸੈਪਲਿੰਗ ਅਤੇ ਟੈਸਟਿੰਗ ਮੁਹਿੰਮ ਨੂੰ ਅਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ. ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਡਿਪਟੀ ਸੋਨਾਲੀ ਗਿਰਿ ਵਲੋਂ ਜਿਲਹ੍ੇ ਵਿੱਚ ਕਰੋਨਾ ਨੂੰ ਹਰਾਉਣ ਲਈ ਚਲਾਈ ਪੰਜਾਬ ਸਰਕਾਰ ਦੀ ਮੁਹਿੰਮ ਮਿਸਨ ਫਤਿਹ ਦੀ ਕਾਮਯਾਬੀ ਲਈ ਹਰ ਵਰਗ ਤੋਂ ਸਹਿਯੌਗ ਦੀ ਮੰਗ ਲਗਾਤਾਰ ਕੀਤੀ ਜਾਦੀ ਹੈ. ਉਹਨਾਂ ਵਲੋਂ ਕੀਤੀ ਅਪੀਲ ਵਿੱਚ ਜਰੂਰੀ ਹਦਾਇਤਾ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ.

Spread the love