ਸਿਹਤ ਕੇਂਦਰਾ ਵਿੱਚ ਕਰਵਾਏ ਜਾ ਰਹੇ ਹਨ ਰੈਪਿਡ ਕੋਰੋਨਾ ਟੈਸਟ

ਕੀਰਤਪੁਰ ਸਾਹਿਬ 24 ਮਈ,2021
ਸਿਵਲ ਸਰਜਨ ਰੂਪਨਗਰ,ਡਾ. ਦਵਿੰਦਰ ਕੁਮਾਰ ਢਾਂਡਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਦਲਜੀਤ ਕੋਰ ਦੀ ਅਗਵਾਈ ਹੇਠ ਮੁਢੱਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਕੋਰੋਨਾ ਦੇ ਰੈਪਿਡ ਟੈਸੇਟ ਕੀਤੇ ਜਾ ਰਹੇ ਹਨ। ਮਿਸ਼ਨ ਫਤਿਹ 2.0 ਤਹਿਤ ਕੋਰੋਨਾ ਮੁਕਤ ਪਿੰਡਾ ਦਾ ਟੀਚਾ ਪੂਰਾ ਕਰਨ ਇਹ ਮੁਹਿੰਮ ਤੇਜੀ ਨਾਲ ਚਲਾਈ ਜਾ ਰਹੀ ਹੈ।
ਸੂਬਾਈ ਬਾਡਰਾ ਤੇ ਨਾਕੇ ਲਗਾ ਕੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਉਥੇ ਪਿੰਡਾ ਵਿੱਚ ਕੋਰੋਨਾ ਦੀ ਰਫਤਾਰ ਰੋਕਨ ਲਈ ਪਿੰਡਾ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰਾ ਤੇ ਰੈਪਿਡ ਟੈਸਟ ਰਾਂਹੀ ਕਮਿਊੁਨਿਟੀ ਹੈਲਥ ਅਫਸਰਾਂ ਵੱਲੋ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ।ਕੋਰੋਨਾ ਜਾਂਚ ਕਰਨ ਦੇ ਨਾਲ ਨਾਲ ਸਿਹਤ ਅਫਸਰਾ ਵੱਲੋ ਲੋਕਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਹ ਕਿਸੇ ਬਾਹਰੀ ਰਾਜ ਤੋਂ ਪਰਤੇ ਹਨ ਤਾਂ ਆਪਣਾ ਕੋਰੋਨਾ ਟੈਸਟ ਜਰੂਰ ਕਰਵਾਉਣ ਇਸ ਨਾਲ ਉਹ ਆਪਣੇ ਅਤੇ ਆਪਣੇ ਪਰਿਵਾਰ ਨੂੰ ਸੁੱਰਖਿਅਤ ਰੱਖ ਸਕਦੇ ਹਨ।ਕੋਈ ਵਿਅਕਤੀ ਅਗਰ ਕਿਸੇ ਪੋਜਟਿਵ ਕੇਸ ਦੇ ਸੰਪਰਕ ਵਿੱਚ ਆਇਆ ਹੈ ਉਹ ਵੀ ਇਸ ਨੂੰ ਛੁਪਾਏ ਨਾ ਬਲਕਿ ਕੋਰੋਨਾ ਟੈਸਟ ਕਰਵਾਏ ਅਤੇ ਸੁੱਰਖਿਅਤ ਰਹੇ। ਉਹਨਾਂ ਦੱਸਿਆ ਕਿ ਲੋਕਾ ਦੀ ਸਿਹਤ ਦੀ ਫਿਕਰਮੰਦ ਪੰਜਾਬ ਸਰਕਾਰ ਵੱਲੋ ਕੋਰੋਨਾ ਪੋੋਜਟਿਵ ਆਉਣ ਤੇ ਮਰੀਜਾ ਨੂੰ ਕੋਰੋਨਾ ਫਤਿਹ ਕਿਟ ਮੁਫਤ ਦਿੱਤੀ ਜਾਂਦੀ ਹੈ।ਕਿਸੇ ਪਾਜਟੀਵ ਕੇਸ ਵਿੱਚ ਗੰਭੀਰ ਲੱਛਣ ਆਉਣ ਤੇ ਉਨ੍ਹਾਂ ਨੂੰ ਤੁਰੰਤ ਵੱਡੇ ਹਸਪਤਾਲਾ ਵਿੱਚ ਐਬੂਲੈਂਸ ਰਾਂਹੀ ਸ਼ਿਫਟ ਕਰਵਾਇਆ ਜਾਂਦਾ ਹੈ। ਜਿਥੇ ਮਾਹਰ ਡਾਕਟਰ ਤਜਰਬੇਕਾਰ ਸਟਾਫ ਅਧੁਨਿਕ ਸਿਹਤ ਸਹੂਲਤਾਂ ਰਾਹੀ ਉਸ ਮਰੀਜ ਦਾ ਇਲਾਜ ਕਰਕੇ ਉਸਨੂੰ ਤੰਦਰੁਸਤ ਕਰਦੇ ਹਨ।

Spread the love