ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਜਗ੍ਹਾਂ ਤੇ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ 

Dr. Tarsem Singh
ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਜਗ੍ਹਾਂ ਤੇ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ 
ਰੂਪਨਗਰ  30 ਅਗਸਤ 2024
ਸਿਹਤ ਵਿਭਾਗ ਵਲੋ ਡੇਂਗੂ ਅਤੇ ਚਿਕਨਗੁਨੀਆਂ ਬਿਮਾਰੀ ਦੀ ਰੋਕਥਾਮ ਲਈ ਚਲਾਏ ਜਾ ਰਹੇ ਹਰੇਕ ਹਫਤੇ ਫਰਾਈਡੇ-ਡਰਾਈ ਡੇ ਅਭਿਆਨ ਤਹਿਤ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ ਵੱਖ ਜਗ੍ਹਾਂ ਤੇ ਡੇਂਗੂ ਲਾਰਵੇ ਦੀ ਜਾਂਚ ਲਈ ਪਾਣੀ ਦੇ ਖੜੇ ਸਰੋਤਾਂ ਦੀ ਚੈਕਿੰਗ ਕੀਤੀ।
ਫਰਾਈਡੇ-ਡਰਾਈ ਡੇ ਅਭਿਆਨ ਅਧੀਨ ਸਿਵਲ ਸਰਜਨ, ਡਾ. ਤਰਸੇਮ ਸਿੰਘ ਸਿਵਲ ਸਰਜਨ ਰੂਪਨਗਰ ਵੱਲੋ ਦੱਸਿਆ ਗਿਆ ਕਿ ਸਿਹਤ ਵਿਭਾਗ ਦੀਆ ਟੀਮਾਂ ਵੱਲੋਂ  ਥਾਣਾ ਸਿਟੀ ਰੋਪੜ (1 ਲਾਰਵਾ ਮਿਲਿਆ), ਸਾਂਝ ਕੇਂਦਰ, ਅੰਟੀ-ਨਾਰਕੋਟਿਕ ਸੈੱਲ, ਦਫ਼ਤਰ ਆਰਥਿਕ ਅਪਰਾਧ ਸ਼ਾਖਾ, ਬਾਮਬੇ ਟਾਇਰ ਸ਼ੋਪ, ਸ਼ਿਵਾਲਿਕ ਟਾਇਰ ਸ਼ੌਪ, ਥਾਣਾ ਸਦਰ ਰੋਪੜ (1 ਲਾਰਵਾ ਮਿਲਿਆ),  ਲਾਇਬ੍ਰੇਰੀ, ਐਲੀਮੈਂਟਰੀ ਸਕੂਲ, ਪ੍ਰਾਇਮਰੀ ਬਲਾਕ ਦਫ਼ਤਰ, ਪਟਵਾਰਖਾਨਾ, ਹੋਮ ਗਾਰਡ ਦਫ਼ਤਰ ( 2 ਲਾਰਵਾ)  ਡੇਂਗੂ ਅਤੇ ਚੀਕਨਗੂਨੀਆਂ ਦੇ ਮੁੱਛਰ ਦੇ ਲਾਰਵੇ ਦੀ ਜਾਂਚ ਕੀਤੀ  ਅਤੇ ਮੌਕੇ ਤੇ ਨਸ਼ਟ ਕੀਤਾ ਮੱਛਰਾਂ ਤੋਂ ਬਚਾ ਲਈ ਸਪਰੇ ਕੀਤੀ ਗਈ। ਇਸ ਸਬੰਧੀ ਪੋਸਟਰ ਲਗਾਏ ਗਏ ਅਤੇ ਡੇਂਗੂ ਅਤੇ ਚੀਕਨਗੂਨੀਆ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ।
ਜਿਲ੍ਹਾ ਐਪੀਡੇਮਿਲੋਜਿਸਟ ਡਾ. ਪ੍ਰਭਲੀਨ ਕੌਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਆਪਣੇ ਘਰਾਂ ਵਿੱਚ ਟੁੱਟੇ ਪਲਾਸਟਿਕ ਬਰਤਨ ਅਤੇ ਕਚੱਰਾ ਇੱਕਠਾ ਨਾ ਹੋਣ ਦਿੱਤਾ ਜਾਵੇ। ਕੂਲਰਾਂ ਨੂੰ ਹਰ ਰਫਤੇ ਵਿੱਚ 2 ਵਾਰ ਸਾਫ ਕਰਕੇ ਪਾਣੀ ਭਰਿਆ ਜਾਵੇ। ਗਮਲਿਆ, ਪੰਛਿਆ ਦੇ ਪੀਣ ਵਾਲੇ ਪਾਣੀ ਦੇ ਬਰਤਨ , ਛੱਤਾ ਤੇ ਪਏ ਟੁੱਟੇ-ਫੁੱਟੇ ਸਮਾਨ, ਟਾਇਰ, ਨਾਰਿਆਲ ਪਾਣੀ ਦੇ ਖੋਲ, ਡਰੱਮ ਆਦਿ ਵਿੱਚ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ ਤਾਂ ਜੋ ਡੇਂਗੂ ਅਤੇ ਚੀਕਨਗੂਨੀਆ ਦਾ ਮੱਛਰ ਪੈਦਾ ਨਾ ਹੋ ਸਕੇ।
ਇਹ ਮੱਛਰ ਘੱਟ ਤੋ ਘੱਟ 5 ml ਖੜੇ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ। ਇਹ ਮੱਛਰ ਖੜੇ ਪਾਣੀ ਵਿੱਚ ਅੰਡੇ ਦਿੰਦਾ ਹੈ ਅਤੇ 7 ਦਿਨਾਂ ਵਿੱਚ  ਅੰਡੇ ਤੋਂ ਮੱਛਰ ਬਣ ਜਾਂਦਾ ਹੈ। ਇਹ ਮੱਛਰ ਦਿਨ ਸਮੇਂ ਕੱਟਦਾ ਹੈ, ਇਸ ਲਈ ਅਜਿਹੀ ਕੱਪੜੇ ਪਹਿਨੋ ਜਿਸ ਨਾਲ ਸਰੀਰ ਪੂਰੀ ਤਰਾਂ ਢੱਕਿਆ ਰਹੇ। ਬੁਖਾਰ ਆਉਂਣ ਤੇ ਪੈਰਾਸੀਟਾਮੋਲ ਜਾ ਕਰੋਸੀਨ ਦੀ ਹੀ ਵਰਤੋਂ ਕਰੋ ਅਤੇ ਡੇਂਗੂ/ਚੀਕਨਗੂਨੀਆ ਦੀ ਜਾਂਚ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਸਪਰੰਕ ਕਰੋ।
ਇਸ ਮੌਕੇਂ ਜਸਵੰਤ ਸਿੰਘ, ਹਰਦੀਪ ਸਿੰਘ, ਰਜਿੰਦਰ ਸਿੰਘ, ਤੇਜਿੰਦਰ ਸਿੰਘ, ਦਵਿੰਦਰ ਸਿੰਘ, ਸੁਖਜਿੰਦਰ ਸਿੰਘ, ਗਗਨਦੀਪ, ਦਵਿੰਦਰ ਸਿੰਘ ਹਜ਼ਾਰ ਸਨ।
Spread the love