ਸਿਹਤ ਵਿਭਾਗ ਵਲੋ ਸਤੰਬਰ ਮਹੀਨਾ ਪੋਸ਼ਣ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ
ਲੁਧਿਆਣਾ, 9 ਸਤੰਬਰ 2021 ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵੱਲੋਂ ਸਰਕਾਰੀ ਕੰਨਿਆ ਸੀਨੀਆਰ ਸੈਕੰਡਰੀ ਸਕੂਲ ਹਰਗੋਬਿੰਦਪੁਰ ਵਿਖੇ ਸਕੂਲੀ ਬੱਚਿਆਂ ਨੂੰ ਪੋਸ਼ਟਿਕ ਖੁਰਾਕ ਬਾਰੇ ਦਿੱਤੀ ਜਾਣਕਾਰੀ। ਸਿਹਤ ਵਿਭਾਗ ਵੱਲੋਂ ਸਤੰਬਰ ਮਹੀਨਾ ਪੋਸ਼ਣ ਮਹੀਨੇ ਦੇ ਤੌਰ ‘ਤੇ ਮਨਾਇਆ ਜਾ ਰਿਹਾ ਹੈ।
ਡਾ. ਆਹਲੂਵਾਲੀਆ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੰਦਰੁਸਤ ਰੱਖਣ ਅਤੇ ਬਿਮਾਰੀਆਂ ਤੋ ਬਚਾਅ ਲਈ ਪੌਸਟਿਕ ਖੁਰਾਕ ਦੀ ਜਰੂਰਤ ਹੁੰਦੀ ਹੈ। ਉਨ੍ਹਾਂ ਕਿਹਾ ਪੌੋਸਟਿਕ ਖੁਰਾਕ ਦਾ ਮਤਲਬ ਇਹ ਨਹੀ ਕਿ ਮਹਿੰਗੇ ਪਦਾਰਥ ਹੀ ਖਾਧੇੇ ਜਾਣ, ਬਲਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਸਰੀਰ ਨੂੰ ਕਿਹੜੇ ਭੋਜਨ ਦੀ ਜਰੂਰਤ ਹੈ।ਉਨਾਂ ਦੱਸਿਆ ਕਿ ਸਾਨੂੰ ਮੌਸਮੀ ਫਲ ਅਤੇ ਸਬਜੀਆਂ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ।ਇਨਾਂ ਵਿਚ ਜਿਆਦਾ ਪੋਸਟਿਕਤਾ ਹੁੰਦੀ ਹੈ ਅਤੇ ਇਹ ਸੌਖੀਆ ਅਤੇ ਸਸਤੀਆਂ ਮਿਲ ਜਾਂਦੀਆਂ ਹਨ।ਉਨਾਂ ਦੱਸਿਆ ਕਿ ਸਾਨੂੰ ਆਪਣੇ ਆਪ ਨੂੰ ਤੁੰਦਰੁਸਤ ਰੱਖਣ ਲਈ ਸਾਦਾ ਭੋਜਨ ਹੀ ਖਾਣਾ ਚਾਹੀਦਾ ਹੈ।ਸ਼ੁੱਧ ਖੁਰਾਕ ਖਾਣ ਨਾਲ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋ ਬਚ ਸਕਦੇ ਹਾਂ ਅਤੇ ਸਾਡੇ ਸਰੀਰ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਕਤੀ ਵੱਧ ਜਾਂਦੀ ਹੈ।
ਇਸ ਮੌਕੇ ਸਕੂਲ ਸਟਾਫ ਵੀ ਮੌਜੂਦ ਸੀ।