ਸਿਹਤ ਵਿਭਾਗ ਮੋਗਾ ਨੇ ਅੱਜ ਕਰੋਨਾ ਦੇ 1040 ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ

coronaa
viruss
ਹਸਪਤਾਲਾਂ ਵਿੱਚ ਖਾਲੀ ਬੈੱਡਾਂ ਦੀ ਜਾਣਕਾਰੀ ਡੀ.ਪੀ.ਆਰ.ਓ. ਫੇਸਬੁੱਕ ਪੇਜ਼ ਉੱਪਰ ਪ੍ਰਤੀਦਿਨ ਕੀਤੀ ਜਾ ਰਹੀ ਹੈ ਸਾਂਝੀ -ਸਿਵਲ ਸਰਜਨ
ਮੋਗਾ, 6 ਮਈ , 2021 :
ਸਿਵਲ ਸਰਜਨ ਮੋਗਾ ਸ੍ਰੀਮਤੀ ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਅ ਕਿ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲੇ ਵਿੱਚ ਕਰੋਨਾ ਦੇ ਅੱਜ 1040 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਜ਼ਿਲਾ ਵਿੱਚ 1498 ਕਰੋਨਾ ਦੇ ਐਕਟਿਵ ਮਰੀਜ਼ ਹਨ ਜਿੰਨਾਂ ਵਿੱਚੋਂ 1430 ਪਾਜ਼ੀਟਿਵ ਮਰੀਜ਼ਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਉਨਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਅੱਜ ਤੱਕ ਕੁੱਲ 1 ਲੱਖ 20 ਹਜ਼ਾਰ 504 ਕਰੋਨਾ ਦੇ ਸੈਂਪਲ ਇਕੱਤਰ ਕੀਤੇ ਜਾ ਚੁੱਕੇ ਹਨ ਜਿੰਨਾਂ ਵਿੱਚੋਂ 95 ਹਜ਼ਾਰ 899 ਕੇਸਾਂ ਦੀ ਰਿਪੋਰਟ ਨੇਗੇਟਿਵ ਪ੍ਰਾਪਤ ਹੋਈ ਹੈ ਅਤੇ 528 ਕੇਸਾਂ ਦੀ ਰਿਪੋਰਟ ਦੇ ਨਤੀਜਿਆਂ ਦਾ ਇੰਤਜ਼ਾਰ ਹੈ। ਉਨਾਂ ਕਿਹਾ ਕਿ ਜ਼ਿਲਾ ਮੋਗਾ ਵਿੱਚ ਹੁਣ ਤੱਕ ਕੁੱਲ 4418 ਕਰੋਨਾ ਪਾਜ਼ੀਟਿਵ ਮਰੀਜ਼ ਕਰੋਨਾ ਨੂੰ ਹਰਾਉਣ ਵਿੱਚ ਸਫ਼ਲ ਹੋਏ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਜ਼ਿਲੇ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਬੈੱਡ ਉਪਲੱਬਧ ਨਾ ਹੋਣ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਬਿਲਕੁਲ ਬੇਬੁਨਿਆਦ ਅਤੇ ਝੂਠੀਆਂ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਮੋਗਾ ਕਰੋਨਾ ਮਰੀਜ਼ਾਂ ਨੂੰ ਹਰ ਤਰਾਂ ਦੀ ਡਾਕਟਰੀ ਸਹਾਇਤਾ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਜ਼ਿਲੇ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਉਚਿੱਤ ਮਾਤਰਾ ਵਿੱਚ ਬੈੱਡ ਮੌਜੂਦ ਹਨ। ਉਨਾਂ ਕਿਹਾ ਕਿ ਸਥਿਤੀ ਅਤੇ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਹੁਣ ਜ਼ਿਲਾ ਵਾਸੀਆਂ ਨੂੰ ਜਿਲੇ ਦੇ ਹਸਪਤਾਲਾਂ ਵਿੱਚ ਖਾਲੀ ਪਏ ਬੈੱਡਾਂ ਦੇ ਵੇਰਵੇ ਵੀ ਜ਼ਿਲਾ ਲੋਕ ਸੰਪਰਕ ਅਫ਼ਸਰ ਮੋਗਾ ਦੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਪੇਜ਼ ਉੱਪਰ ਦਿਨ ਵਿੱਚ ਦੋ ਵਾਰ ਤਾਜਾ ਅੰਕੜਿਆਂ ਨਾਲ ਸਾਂਝੇ ਕੀਤੇ ਜਾ ਰਹੇ ਹਨ ਤਾਂ ਕਿ ਜ਼ਿਲਾ ਵਾਸੀ ਕਿਸੇ ਵੀ ਅਫ਼ਵਾਹ ਦਾ ਸ਼ਿਕਾਰ ਨਾ ਹੋਣ। ਉਨਾਂ ਕਿਹਾ ਕਿ ਜ਼ਿਲਾ ਵਾਸੀ ਫੇਸਬੁੱਕ (://../4/) ਜਾਂ ਟਵਿੱਟਰ (://./4) ਜਾਂ ਇੰਸਟਾਗ੍ਰਾਮ (://../ ਉੱਪਰ ਜਾ ਕੇ ਜ਼ਿਲੇ ਦੇ ਹਸਪਤਾਲਾਂ ਵਿੱਚ ਕਰੋਨਾ ਮਰੀਜਾਂ ਲਈ ਮੌਜੂਦ ਖਾਲੀ ਪਏ ਬੈੱਡਾਂ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਉਨਾਂ ਕਿਹਾ ਕਿ ਇਹ ਜਾਣਕਾਰੀ ਹਸਪਤਾਲਾਂ ਦੇ ਸੰਪਰਕ ਨੰਬਰਾਂ ਸਮੇਤ ਸਾਂਝੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਜਾਣਕਾਰੀ ਤੋਂ ਇਲਾਵਾ ਇਨਾਂ ਪੇਜਾਂ ਉੱਪਰ ਪੰਜਾਬ ਸਰਕਾਰ ਨਾਲ ਸਬੰਧਤ ਸਾਰੀਆਂ ਤਾਜ਼ਾ ਅਪਡੇਟਸ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਤਹਿਤ ਆਪਣੀ ਵੈਕਸੀਨੇਸ਼ਨ ਕਰਵਾ ਕੇ ਆਪਣੀ ਅਤੇ ਆਪਣੇ ਪਰਿਵਾਰ ਦੇ ਇਸ ਘਾਤਕ ਬਿਮਾਰੀ ਤੋਂ ਰੱਖਿਆ ਕਰਨ। ਉਨਾਂ ਮੋਗਾ ਵਾਸੀਆਂ ਨੂੰ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਜਿਹੜੀਆਂ ਪਾਬੰਦੀਆਂ ਕੋਵਿਡ 19 ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਹਨ ਉਹ ਲੋਕਾਂ ਦੀ ਭਲਾਈ ਲਈ ਹੀ ਲਗਾਈਆਂ ਗਈਆਂ ਹਨ, ਇਨਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ਅਤੇ ਪ੍ਰਸ਼ਾਸ਼ਨ ਦਾ ਕਰੋਨਾ ਵਿਰੁੱਧ ਛੇੜੀ ਜੰਗ ਵਿੱਚ ਸਾਥ ਦਿੱਤਾ ਜਾਵੇ।