ਲੁਧਿਆਣਾ, 25 ਅਗਸਤ 2021 ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਸ. ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਭਰ ਵਿਚ ਅੱਖਾਂ ਦਾ ਦਾਨ ਮਹਾਨ ਦਾਨ ਸਬੰਧੀ 36ਵਾਂ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਹ ਪੰਦਰਵਾੜਾ ਅੱਜ 25 ਅਗਸਤ ਤੋਂ 8 ਸਤੰਬਰ ਤੱਕ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਨਾਇਆ ਜਾਵੇਗਾ। ਉਨਾ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਮੌਤ ਤੋ ਬਾਅਦ ਆਪਣੀਆਂ ਅੱਖਾਂ ਦਾਨ ਕਰਕੇ ਦੋ ਵਿਅਕਤੀਆ ਦੀ ਜਿੰਦਗੀ ਨੂੰ ਰੌਸ਼ਨ ਕਰ ਸਕਦਾ ਹੈ। ਉਨਾਂ ਦੱਸਿਆ ਕਿ ਵਿਅਕਤੀ ਦੀ ਮੌਤ ਤੋ ਬਾਅਦ 4 ਤੋ 6 ਘੰਟੇ ਵਿਚ ਵਿਅਕਤੀ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਐਸ.ਐਮ.ਓ. ਆਈ ਮੋਬਾਇਲ ਟੀਮ ਡਾ ਮੰਨੂੰ ਵਿਜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਵਿਅਕਤੀ ਆਪਣੀਆ ਅੱਖਾਂ ਦਾਨ ਨਹੀ ਕਰ ਸਕਦਾ ਜਿਸ ਨੂੰ ਏਡਜ, ਪੀਲੀਆ, ਬਲੱਡ ਕਂੈਸਰ, ਅਤੇ ਦਿਮਾਗੀ ਬੁਖਾਰ ਆਦਿ ਹੋਵੇ। ਇਸ ਸਬੰਧੀ ਜਿਲ੍ਹੇ ਭਰ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਕੰਮ ਕਰ ਰਹੀਆਂ ਹਨ। ਜੇਕਰ ਕੋਈ ਵਿਅਕਤੀ ਮੌਤ ਉਪਰੰਤ ਅੱਖਾਂ ਦਾਨ ਕਰਨੀਆਂ ਚਾਉਦਾ ਹੈ ਤਾਂ ਉਹ ਵਿਅਕਤੀ ਆਪਣੇ ਨੇੜੇ ਦੇ ਸਰਕਾਰੀ ਸਿਹਤ ਕੇਦਰਾਂ ਵਿਚ ਜਾ ਕੇ ਜਾਣਕਾਰੀ ਹਾਸਲ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਵਿਅਕਤੀ ਦੇ ਐਨਕਾਂ ਲੱਗੀਆਂ ਹੋਣ, ਅੱਖਾਂ ਦੇ ਅਪ੍ਰਰੇਸ਼ਨ ਹੋਇਆ ਹੋੋਵੇ, ਅੱਖਾਂ ਵਿਚ ਲੈੰਜ਼ ਪਏ ਹੋਣ ਤਾਂ ਵੀ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਚਾਹਵਾਨ ਵਿਅਕਤੀ ਆਪਣੇ ਨੇੜੇ ਦੇ ਆਈ ਬੈੰਕ ਨਾਲ ਰਾਬਤਾ ਕਾਇਮ ਕਰ ਸਕਦੇ ਹਨ।