ਬਰਨਾਲਾ, 26 ਜੂਨ 2021
ਡਾ. ਜਸਬੀਰ ਸਿੰਘ ਔਲ਼ਖ, ਸਿਵਲ ਸਰਜਨ ਬਰਨਾਲਾ ਦੇ ਦਿਸ਼ਾ-ਨਿਰਦੇਸ਼ ਅਧੀਨ ਸਿਹਤ ਵਿਭਾਗ ਵੱਲੋਂ ਦਿੱਤੀਆ ਜਾ ਰਹੀਆਂ ਉੱਤਮ ਸਿਹਤ ਸੇਵਾਵਾਂ ਦਾ ਦਾਇਰਾ ਹੋਰ ਵਿਸ਼ਾਲ ਕਰਦਿਆਂ ਜ਼ਿਲ੍ਹਾ ਬਰਨਾਲਾ ਦੇ ਸਟਰੋਕ (ਅਧਰੰਗ) ਦੇ ਮਰੀਜ਼ਾਂ ਦਾ ਸੀ.ਟੀ. ਸਕੈਨ ਟੈਸਟ ਕਰਵਾਉਣ ਲਈ ਪ੍ਰਾਈਵੇਟ ਸੀ.ਟੀ. ਸਕੈਨ ਸੈਂਟਰ ਹਾਇਰ ਕਰਕੇ ਮੁਫ਼ਤ ਅਤੇ ਰੈਫ਼ਰ ਮਰੀਜਾਂ ਨੂੰ ਘੱਟ ਰੇਟ ‘ਤੇ ਸੀ.ਟੀ. ਸਿਰ ਦਾ ਅਤੇ ਸੀ.ਟੀ. ਛਾਤੀ ਦਾ ਵੀ ਸਹੂਲਤ ਆਮ ਲੋਕਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਹੈ ।
ਉਨ੍ਹਾਂ ਦੱਸਿਆ ਕਿ ਸਟਰੋਕ (ਅਧਰੰਗ) ਦੇ ਮਰੀਜ਼ਾਂ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਸਟਰੋਕ (ਅਧਰੰਗ) ਦੇ ਮਰੀਜਾਂ ਦਾ ਬਿਲਕੁਲ ਮੁਫ਼ਤ ਸੀ.ਟੀ. ਸਕੈਨ ਕਰਵਾਇਆ ਜਾਵੇਗਾ ਅਤੇ ਸਰਕਾਰੀ ਸਿਹਤ ਸੰਸਥਾ ਵੱਲੋਂ ਰੈਫ਼ਰ ਕੀਤੇ ਮਰੀਜ਼ਾਂ (ਸਰਕਾਰੀ ਡਾਕਟਰ ਵੱਲੋਂ ਲਿਖਿਆ) ਲਈ ਸੀ.ਟੀ. ਸਿਰ ਦਾ ਲਈ (1500/- ਰੁਪਏ) ਅਤੇ ਸੀ.ਟੀ. ਛਾਤੀ ਦੇ ਲਈ (2000/-ਰੁਪਏ) ਰੇਟ ਉਕਤ ਸੰਸਥਾ ਵੱਲੋਂ ਤੈਅ ਰੇਟ ‘ਤੇ ਕੀਤਾ ਜਾਵੇਗਾ ਜੋ ਕਿ ਆਮ ਬਜ਼ਾਰ ਰੇਟ ਨਾਲ਼ੋਂ ਬਹੁਤ ਘੱਟ ਹੈ।
ਡਾ. ਜਸਬੀਰ ਸਿੰਘ ਔਲ਼ਖ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਾਰੇ ਮਰੀਜ਼ਾਂ ਜੋ ( ਬਲਾਕ ਤਪਾ, ਧਨੌਲਾ, ਮਹਿਲ ਕਲਾਂ ਤੇ ਸਿਵਲ ਹਸਪਤਾਲ ਬਰਨਾਲਾ ) ਦੇ ਅਧੀਨ ਆਉਂਦੇ ਸਾਰੇ ਮਰੀਜ ਇਸ ਸਿਹਤ ਸਹੂਲਤ ਦਾ ਫ਼ਾਇਦਾ ਲੈ ਸਕਦੇ ਹਨ । ਉਨ੍ਹਾਂ ਕਿਹਾ ਕਿ ਉਕਤ ਸੈਂਟਰ ਵਿੱਚ ਲੋਕ ਹਿੱਤਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਸੰਸਥਾ ਵੱਲੋਂ ਰੈਫ਼ਰ ਮਰੀਜ਼ਾਂ ਨੂੰ ਹੀ ਏਸ ਸਹੂਲਤ ਦੇ ਦਾਇਰੇ ਵਿੱਚ ਰੱਖਿਆ ਗਿਆ ਹੈ ।
ਸਿਵਲ ਸਰਜਨ ਬਰਨਾਲਾ ਨੇ ਕਿਹਾ ਕਿ ਸਿਹਤ ਵਿਭਾਗ ਲੋਕਾਂ ਲਈ ਸਿਹਤ ਸਹੂਲਤਾਂ ਪ੍ਰਤੀ ਗੰਭੀਰਤਾ ਤੇ ਜ਼ੁੰਮੇਵਾਰੀ ਨਾਲ ਆਪਣੇ ਕਦਮ ਅੱਗੇ ਵਧਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਦਿੱਤੀ ਜਾ ਸਕੇ|