ਬਰਨਾਲਾ, ਮਈ 20, 2021
ਸਿਹਤ ਵਿਭਾਗ ਵੱਲੋਂ ਕੋਰੋਨਾ ਸਬੰਧੀ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ਉੱਤੇ ਫ਼ੋਨ ਕਰਕੇ ਕੋਰੋਨਾ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੰਬਰਾਂ ਉੱਤੇ ਫ਼ੋਨ ਕਰਕੇ ਕੋਰੋਨਾ ਸਬੰਧੀ ਐਮਰਜੈਂਸੀ, ਸਹੂਲਤਾਂ, ਆਕਸੀਜਨ ਸਪਲਾਈ, ਕੋਰੋਨਾ ਪਾਜ਼ੀਟਿਵ ਮਰੀਜ਼ਾਂ ਲਈ ਫਤਿਹ ਕਿੱਟ, ਕੋਰੋਨਾ ਸਬੰਧੀ ਟੈਸਟਿੰਗ ਅਤੇ ਸੈਂਪਲਿੰਗ, ਕੋਰੋਨਾ ਵੈਕਸੀਨ ਆਦਿ ਸਬੰਧੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ 01679234777 ਨੰਬਰ 24 ਘੰਟੇ ਕੰਮ ਕਰੇਗਾ, ਨਾਲ ਹੀ ਸੂਚਨਾ ਲੈਣ ਲਈ 75298-76369 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। 75298-76369 ਨੰਬਰ ਕੇਵਲ ਸਵੇਰ 9 ਤੋਂ ਸ਼ਾਮ 5 ਵਜੇ ਤੱਕ ਕੰਮ ਕਰੇਗਾ।