ਸਿਹਤ ਵਿਭਾਗ ਵੱਲੋਂ ਖਾਧ ਸੁਰੱਖਿਆ ਟੈਸਟਿੰਗ ਵੈਨ ਰਵਾਨਾ

ਬਰਨਾਲਾ, 7 ਦਸੰਬਰ
ਸਿਹਤ ਵਿਭਾਗ ਬਰਨਾਲਾ ਵੱਲੋਂ ਸਿਵਲ ਸਰਜਨ ਬਰਨਾਲਾ ਡਾ. ਸੁਖਜੀਵਨ ਕੱਕੜ ਦੇ ਦਿਸ਼ਾ ਨਿਰਦੇਸ਼ ਅਧੀਨ ਜ਼ਿਲੇ ਅੰਦਰ ਟੈਸਟਿੰਗ ਲਈ ਖਾਧ ਸੁਰੱਖਿਆ ਟੈਸਟਿੰਗ ਵੈਨ  ਰਵਾਨਾ ਕੀਤੀ ਗਈ। ਇਸ ਵੈਨ ਨੂੰ ਸਿਵਲ ਸਰਜਨ ਦਫਤਰ ਬਰਨਾਲਾ ਤੋਂ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਡਾ. ਸੁਖਜੀਵਨ ਕੱਕੜ ਵੱਲੋਂ ਨਿਭਾਈ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਫੂਡ ਸੇਫਟੀ ਟੈਸਟਿੰਗ ਵੈਨ 31 ਦਸੰਬਰ 2020 ਤੱਕ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ’ਤੇ ਖਾਣ ਵਾਲੇ ਪਦਾਰਥਾਂ ਦੀ ਟੈਸਟਿੰਗ ਕਰੇਗੀ। ਸਿਵਲ ਸਰਜਨ ਬਰਨਾਲਾ ਨੇ ਦੱਸਿਆ ਕਿ ਇਸ ਟੈਸਟਿੰੰਗ ਵੈਨ ਵਿੱਚ ਦੁੱਧ, ਦੁੱਧ ਤੋਂ ਬਣੇ ਪਦਾਰਥ, ਤੇਲ, ਮਿਰਚ-ਮਸਾਲੇ, ਪਾਣੀ ਆਦਿ ਦੀ ਟੈਸਟਿੰਗ ਮੌਕੇ ’ਤੇ ਹੀ ਕੀਤੀ ਜਾ ਸਕੇਗੀ।
ਇਸ ਮੌਕੇ ਫੂਡ ਸੇਫਟੀ ਅਫਸਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਫੂਡ ਟੈਸਟਿੰਗ ਵੈਨ ਵਿਚ ਇਕ ਟੈਸਟ ਦੀ ਕੀਮਤ 50 ਰੁਪਏ ਸਰਕਾਰ ਵੱਲੋਂ ਤੈਅ ਕੀਤੀ ਗਈ ਹੈ ਅਤੇ ਇਸ ਦੀ ਰਿਪੋਰਟ ਮੌਕੇ ’ਤੇ ਹੀ ਦਿੱਤੀ ਜਾਵੇਗੀ।
ਫੂਡ ਸੇਫਟੀ ਅਫਸਰ ਅਨੀਲ ਕਮਾਰ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਨੂੰ ਇਸ ਵੈਨ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ ਤੇ ਆਪਣੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਪਰਖਣ ਮਗਰੋਂ ਹੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਇਸ ਵੈਨ ਨੂੰ ਰਵਾਨਾ ਕਰਨ ਮੌਕੇ ਹਰਜੀਤ ਸਿੰਘ ਜ਼ਿਲਾ ਬੀ.ਸੀ.ਸੀ. ਕੋਆਰਡੀਨੇਟਰ, ਹਰਪਾਲ ਸਿੰਘ  ਤੇ ਲਾਡੀ ਸਿੰਘ ਆਦਿ ਹਾਜ਼ਰ ਸਨ।

Spread the love