ਬਰਨਾਲਾ, 14 ਜੂਨ 2021
ਸਿਵਲ ਸਰਜਨ ਬਰਨਾਲਾ ਨੇ ਇਸ ਕੈਂਪ ਦਾ ਉਦਘਾਟਨ ਕਰਨ ਤੋਂ ਬਾਅਦ ਦੱਸਿਆ ਕਿ ਖ਼ੂਨ-ਦਾਨ ਮਨੁੱਖਤਾ ਨੂੰ ਮਨੁੱਖਤਾ ਵੱਲੋਂ ਜੀਵਨ ਦਾਨ ਦੇਣ ਦਾ ਇਕ ਪਵਿੱਤਰ ਕਾਰਜ ਹੁੰਦਾ ਹੈ। ਉਹਨਾਂ ਕਿਹਾ ਕਿ “ਵਿਸ਼ਵ ਖੂਨਦਾਨ ਦਿਵਸ” ਵਾਲੇ ਦਿਨ ਖੂਨ ਦੇ ਏ, ਬੀ ਅਤੇ ਓ ਗਰੁੱਪਾਂ ਦੀ ਖੋਜ਼ ਹੋਈ ਸੀ। ਇਹ ਖੋਜ ਆਸਟਰੀਆ ਦੇ ਵਿਆਨਾ ਸ਼ਹਿਰ ਵਿੱਚ 14 ਜੂਨ 1868 ਨੂੰ ਜਨਮੇ ਕਾਰਲ ਲੈਂਗਸੀਨਟਰ ਨੇ ਕੀਤੀ ਸੀ। ਇਸ ਲਈ ਇਹ ਦਿਨ “ਵਿਸ਼ਵ ਖ਼ੂਨਦਾਨ ਦਿਵਸ” ਵਜੋਂ ਮਨਾਇਆ ਜਾਂਦਾ ਹੈ।
ਡਾ. ਜਸਬੀਰ ਸਿੰਘ ਔਲ਼ਖ ਨੇ ਕਿਹਾ ਜ਼ਿੰਦਗੀ ਬਹੁਤ ਕੀਮਤੀ ਤੇ ਅਨਮੋਲ ਹੈ ਇਸ ਲਈ ਸਾਨੂੰ ਜ਼ਿੰਦਗੀ ਚ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਕਿਸੇ ਦੀ ਕੀਮਤੀ ਤੇ ਅਨਮੋਲ ਜਾਨ ਬਚਾਈ ਜਾ ਸਕੇ।
ਇਸ ਮੌਕੇ ਡਾ. ਹਰਿੰਦਰ ਸਿੰਘ ਸੂਦ ਐਸ.ਐਮ.ਓ. ਮਹਿਲ ਕਲਾਂ, ਕੁਲਜੀਤ ਸਿੰਘ ਬੀ.ਈ.ਈ., ਡਾ. ਜਸਪਿੰਦਰ ਸਿੰਘ ਵਾਲ਼ੀਆ, ਪਰਮਜੀਤ ਕੌਰ ਸੀ.ਐਚ.ਓ., ਜਗਰਾਜ ਸਿੰਘ ਮੇਲ ਵਰਕਰ, ਬਲਵਿੰਦਰ ਸ਼ਰਮਾ ਫਾਰਮੇਸੀ ਅਫ਼ਸਰ, ਮਨਪ੍ਰੀਤ ਕੌਰ ਸਟਾਫ਼ ਨਰਸ, ਚਮਕੌਰ ਸਿੰਘ ਗਰੇਵਾਲ, ਜਗਸੀਰ ਸਿੰਘ ਜਿਲਾ ਪ੍ਰਧਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।