ਲੁਧਿਆਣਾ, 12 ਅਗਸਤ 2021 ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸਾ ਨਿਰਦੇਸਾਂ ਤਹਿਤ ਨਿਮੋਨੀਆਂ ਤੋ ਬਚਾਉ ਸਬੰਧੀ ਬੱਚਿਆ ਲਈ ਟੀਕਾਕਰਨ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਜਿਲ੍ਹਾ ਪੱਧਰੀ ਵਰਕਸ਼ਾਪ ਦਾ ਅਯੋਜਨ ਕੀਤਾ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਅਤੇ ਲੇਡੀ ਹੈਲਥ ਵਿਜਟਰ ਨੂੰ ਮਾਸਟਰ ਟ੍ਰੇੇਨਰ ਦੇ ਤੋਰ ‘ਤੇ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਆਪਣੇ ਸਬੋਧੰਨ ਵਿੱਚ ਸਿਵਲ ਸਰਜਨ ਡਾ. ਆਹਲੂਵਾਲੀਆ ਨੇ ਕਿਹਾ ਕਿ ਇਸ ਵੈਕਸੀਨ ਦੇ ਸ਼ੁਰੂ ਹੋਣ ਨਾਲ ਬੱਚਿਆਂ ਨੂੰ ਨਿਮੋਨੀਆਂ ਤੋ ਬਚਾਇਆ ਜਾ ਸਕਦਾ ਹੈ। ਜ਼ਿਲਾ ਟੀਕਾਕਰਨ ਅਫਸਰ ਡਾ. ਰਾਜ ਕੁਮਾਰ ਕੌੜਾ, ਐਸ.ਐਮ.ਓ ਕੂਮ ਕਲਾਂ ਡਾ. ਪਨੀਤ ਜੁਨੇਜਾ ਅਤੇ ਐਸ.ਐਮ.ਓ ਡਬੳਯ.ਐਚ.ਓ ਡਾ. ਨਵੇਦਤਾ ਵਾਸੂਦੇਵਾ ਨੇ ਟ੍ਰੇਨਿੰਗ ਦੌਰਾਨ 33 ਅਧਿਕਾਰੀਆਂ ਨੂੰ ਟ੍ਰੇਨਿੰਗ ਦਿੰਦੇ ਹੋਏ ਦੱਸਿਆ ਕਿ ਇਹ ਵੈਕਸੀਨ ਬੱਚਿਆਂ ਲਈ ਲਾਭਕਾਰੀ ਸਿੱਧ ਹੋਵੇਗੀ। ਉਨਾ ਕਿਹਾ ਕਿ ਇਹ ਵੈਕਸੀਨ ਦੀਆਂ ਰੂਟੀਨ ਵਿਚ ਤਿੰਨ ਖੁਰਾਕਾਂ ਛੇ ਹਫਤੇ, 14 ਹਫਤੇ ਅਤੇ 9 ਮਹੀਨੇ ਦੀ ਉਮਰ ਵਿਚ ਦਿੱਤੀਆਂ ਜਾਣਗੀਆਂ। ਇਹ ਮਾਸਟਰ ਟ੍ਰੇਨਰ ਅੱਗੇ ਆਪਣੇ ਅਧੀਨ ਕਰਮਚਾਰੀਆਂ ਨੂੰ ਇਸ ਸਬੰਧੀ ਟ੍ਰੇਨਿੰਗ ਦੇਣਗੇ, ਜਿੰਨ੍ਹਾਂ ਵਲੋ ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਜਾਣਾ ਹੈ।