ਸਿਹਤ ਵਿਭਾਗ ਵੱਲੋਂ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ

ਮਾਸ ਮੀਡੀਆਂ ਟੀਮ
ਸਿਹਤ ਵਿਭਾਗ ਵੱਲੋਂ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ
ਮਾਂ ਤੇ ਨਵਜੰਮੇ ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰ ਕੀਤਾ ਜਾਗਰੂਕ

ਲੁਧਿਆਣਾ, 17 ਸਤੰਬਰ 2021 ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਤੋ 17 ਸਤੰਬਰ ਤੱਕ ਸਿਹਤ ਵਿਭਾਗ ਵਲੋ ਜਿਲੇ ਭਰ ਵਿਚ ਸਰਕਾਰੀ ਸਿਹਤ ਕੇਦਰਾਂ ‘ਤੇ ਰੋਗੀ ਸੁਰੱਖਿਆ ਹਫਤਾ ਮਨਾਇਆ ਗਿਆ। ਜਿਸ ਵਿਚ ਸਰਕਾਰ ਵਲੋ ਭੇਜੇ ਗਏ ਥੀਮ ਦੇ ਤਹਿਤ ਮਾਂ ਅਤੇ ਨਵਜੰਮੇ ਬੱਚੇ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਡਾ. ਆਹਲੂਵਾਲੀਆ ਨੇ ਦੱਸਿਆ ਕਿ ਰੋਗੀ ਸੁਰੱਖਿਆ ਹਫ਼ਤੇ ਤਹਿਤ ਸਰਕਾਰੀ ਸਿਹਤ ਕੇਦਰਾਂ ‘ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ।

ਹੋਰ ਪੜ੍ਹੋ :-ਖ਼ਤਰਾ ਅਜੇ ਬਰਕਰਾਰ ਹੈ, ਕੋਵਿਡ ਪ੍ਰੋਟੋਕਾਲ ਦੀ ਕੀਤੀ ਜਾਵੇ ਸਖ਼ਤੀ ਨਾਲ ਪਾਲਣਾ – ਸਿਵਲ ਸਰਜਨ ਲੁਧਿਆਣਾ

ਇਸ ਦੋਰਾਨ ਸਿਵਲ ਸਰਜਨ ਦਫਤਰ ਲੁਧਿਆਣਾ ਦੀ ਮਾਸ ਮੀਡੀਆਂ ਟੀਮ ਵਲੋ ਵੀ ਵੱਖ-ਵੱਖ ਸਿਹਤ ਸੰਸਥਾਂਵਾਂ ਵਿਚ ਜਾ ਕੇ ਗਰਭਵਤੀ ਔਰਤਾਂ ਨੂੰ ਜਾਗਰੂਕ ਕੀਤਾ।ਇਸ ਤੋ ਇਲਾਵਾ ਹਸਪਤਾਲਾਂ ਵਿਚ ਸਟਾਫ ਅਤੇ ਆਮ ਲੋਕਾਂ ਨੂੰ ਫਾਇਰ ਸੇਫਟੀ ਸਬੰਧੀ ਵੀ ਜਾਗਰੂਕ ਕੀਤਾ ਗਿਆ।
ਇਸ ਸਬੰਧੀ ਸਿਵਲ ਸਜਰਨ ਡਾ. ਕਿਰਨ ਆਹੂਲਵਾਲੀਆ ਨੇ ਦੱਸਿਆ ਕਿ ਸਰਕਾਰ ਵਲੋ ਸ਼ਲਾਘਾਯੋਗ ਉਪਰਾਲੇ ਰਾਹੀਂ ਮਰੀਜ਼ ਸੇਫਟੀ ਸਬੰਧੀ ਜਾਗਰੂਕ ਹੋ ਰਹੇ ਹਨ ਅਤੇ ਕੋਈ ਵੀ ਅਣਸੁਖਾਵੀ ਘਟਨਾ ਤੋ ਬਚ ਸਕਦੇ ਹਨ। ਸਪਤਾਹ ਦੇ ਆਖਰੀ ਦਿਨ ਅੱਜ ਸਾਰੀਆਂ ਸਿਹਤ ਸੰਸਥਾਵਾਂ ਵਿਚ ਮਰੀਜਾਂ ਦੀ ਸੇਫਟੀ ਲਈ ਸਟਾਫ ਵਲੋ ਇਕ ਸੁੰਹ ਚੁੱਕ ਸਮਾਗਮ ਦਾ ਵੀ ਆਯੋਜਨ ਕੀਤਾ ਗਿਆ।

Spread the love