ਸਿੱਖਿਆ ਵਿਭਾਗ ਨੇ ਨਵਾ ਸਕੂਲ ਖੋਲ ਕੇ ਪਿੰਡ ਆਤੂਵਾਲਾ ਨੂੰ ਦਿੱਤੀ ਸੌਗਾਤ-ਡਾ. ਸੁਖਵੀਰ ਸਿੰਘ ਬੱਲ

ਪੜ੍ਹਣ ਲਈ ਬੱਚਿਆਂ ਨੂੰ ਹੁਣ ਨਹੀ ਜਾਣਾ ਪਵੇਗਾ ਘਰਾਂ ਤੋ ਦੂਰ -ਬੀਪੀਈਓ ਜਸਪਾਲ ਸਿੰਘ
ਫਾਜ਼ਿਲਕਾ, 29 ਮਈ 2021
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਸਿੱਖਿਆ ਸਭਨਾਂ ਲਈ ਦੇ ਨਾਅਰੇ ਨੂੰ ਅਮਲੀ ਯਾਮਾ ਪਹਿਨਾਉਣ ਦਾ ਯਤਨ ਕੀਤਾ ਹੈ। ਇਸ ਅਜੰਡੇ ਨੂੰ ਅੱਗੇ ਤੋਰਦਿਆਂ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਿੱਖਿਆ ਦੇ ਪ੍ਰਸਾਰ ਦੇ ਲਈ ਪੂਰਜੋਰ ਯਤਨ ਜਾਰੀ ਹਨ। ਇਸ ਲੜੀ ਨੂੰ ਅੱਗੇ ਤੋਰਦਿਆਂ ਸਰਹੱਦੀ ਜਿਲ੍ਹਾ ਫਾਜਿਲਕਾ ਦੇ ਬਲਾਕ ਗੁਰੂਹਰਸਹਾਏ 3 ਵਿੱਚ ਪੈਦੇ ਪਿੰਡ ਆਤੂਵਾਲਾ ਦੇ ਬਸ਼ਿੰਦਿਆਂ ਦੀ ਮੰਗ ਨੂੰ ਪੂਰਾ ਕਰਦਿਆਂ ਸਿੱਖਿਆ ਵਿਭਾਗ ਵੱਲੋ ਨਵਾ ਪ੍ਰਾਇਮਰੀ ਸਕੂਲ ਖੋਲ ਕੇ ਪਿੰਡ ਦੇ ਬੱਚਿਆਂ ਦੀ ਝੋਲੀ ਖੁਸ਼ੀਆ ਨਾਲ ਭਰੀ ਹੈ।
ਜਿਕਰਯੋਗ ਹੈ ਕਿ ਪਿੰਡ ਵਿੱਚ ਸਕੂਲ ਦੀ ਘਾਟ ਨੂੰ ਪੂਰਾ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਵੱਲੋ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਕੇ ਸਕੂਲ ਦੀ ਮਨਜ਼ੂਰੀ ਪ੍ਰਾਪਤ ਕੀਤੀ ਗਈ। ਅੱਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਸਪਾਲ ਸਿੰਘ ਵੱਲੋਂ ਉਚੇਚੇ ਤੌਰ ਤੇ ਪ੍ਰਵਾਨਗੀ ਪੱਤਰ ਪਿੰਡ ਦੇ ਸਰਪੰਚ ਸਜਵਾਰ ਸਿੰਘ ਅਤੇ ਪਿੰਡ ਦੇ ਪਤਵੰਤਿਆਂ ਨੂੰ ਸੌਂਪਿਆ ਗਿਆ। ਅਧਿਆਪਕ ਇਕਬਾਲ ਸਿੰਘ ਅਤੇ ਹਰਭਜਨ ਸਿੰਘ ਦੀ ਨਿਯੁਕਤੀ ਇਸ ਨਵੇ ਬਣੇ ਸਕੂਲ ਵਿੱਚ ਕੀਤੀ ਗਈ ਹੈ। ਪਿੰਡ ਵਾਸੀਆਂ ਵੱਲੋਂ ਪਹਿਲੇ ਦਿਨ ਹੀ 42 ਬੱਚੇ ਦਾਖਲ ਕਰਵਾਕੇ ਪੂਰਾ ਉਤਸ਼ਾਹ ਦਿਖਾਇਆ ਹੈ।
ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਸਹਾਇਕ ਕੋਆਰਡੀਨੇਟਰ ਗੋਪਾਲ ਕ੍ਰਿਸ਼ਨ, ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ, ਬਲਾਕ ਮੀਡੀਆ ਕੋਆਰਡੀਨੇਟਰ ਬਲਕਾਰ ਸਿੰਘ, ਬੀਐਮਟੀ ਤਰਵਿੰਦਰ ਛਾਬੜਾ, ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸਿਮਲਜੀਤ ਸਿੰਘ ਵੱਲੋ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਬੱਚਿਆਂ ਦੇ ਚੰਗੇ ਭਵਿੱਖ ਲਈ ਸੁਭਕਾਮਨਾਵਾ ਦਿੱਤੀਆ ਗਈਆਂ। ਇਸ ਮੌਕੇ `ਤੇ ਐਲੀਮੈਂਟਰੀ ਟੀਚਰ ਯੂਨੀਅਨ ਦੇ ਪ੍ਰਧਾਨ ਜਗਨੰਦਨ ਸਿੰਘ, ਅਧਿਆਪਕ ਬਲਜੀਤ ਸਿੰਘ, ਦੇਸ ਸਿੰਘ, ਆਂਗਣਵਾੜੀ ਵਰਕਰ, ਪਿੰਡ ਦੇ ਪਤਵੰਤੇ ਅਤੇ ਬੱਚਿਆਂ ਦੇ ਮਾਪੇ ਹਾਜਰ ਸਨ।

Spread the love