ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਲਗਾਏ ਵਿਗਿਆਨ ਮੇਲੇ

ਸਿੱਖਿਆ ਵਿਭਾਗ ਨੇ ਸਕੂਲਾਂ ਵਿਚ ਲਗਾਏ ਵਿਗਿਆਨ ਮੇਲੇ

ਫਾਜਿ਼ਲਕਾ, 19 ਅਕਤੂਬਰ:

ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਦੁਆਰਾ ਬੱਚਿਆਂ ਵਿਚ ਸਾਇੰਸ  ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਸਾਇੰਸ ਮੇਲੇ ਦਾ ਆਯੋਜਨ ਜਿ਼ਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੀਤਾ ਗਿਆ। ਉਪ ਜਿ਼ਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਫਾਜਿ਼ਲਕਾ ਪੰਕਜ ਕੁਮਾਰ ਅੰਗੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਤੇ ਸਰਕਾਰੀ ਹਾਈ ਸਕੂਲ ਵਾਲਾ ਆਸਫ਼ ਵਾਲਾ ਮੇਲਿਆਂ ਦਾ ਨਿਰੀਖਣ ਕਰਦੇ ਹੋਏ ਦੱਸਿਆ ਕਿ ਇਸ ਤਰ੍ਹਾਂ ਦੇ ਸਿੱਖਿਆ ਵਿਭਾਗ ਦੇ ਕੀਤੇ ਜਾ ਰਹੇ ਉਪਰਾਲੇ ਵਿਦਿਆਰਥੀਆਂ ਅੰਦਰ ਵਿਗਿਆਨਕ ਰੁੱਚੀਆਂ ਵਿੱਚ ਵਾਧਾ ਕਰਨਗੇ ਅਤੇ ਬੱਚਿਆਂ ਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲੇਗਾ। ਇਸ ਮੇਲੇ ਵਿੱਚ ਬੱਚਿਆਂ ਨੇ ਸਾਇੰਸ  ਨਾਲ ਸੰਬੰਧਿਤ ਅਲੱਗ-ਅਲੱਗ ਮਾਡਲ  ਪ੍ਰਦਰਸਿ਼ਤ ਕੀਤੇ ਇਸ ਮੌਕੇ ਦੇ ਗੌਤਮ ਗੌਰ ਅਸ਼ੋਕ ਧਮੀਜਾ ਇਸ਼ਾਂ ਧਮੀਜਾ ਮਜੂਦ ਸਨ