ਫਾਜ਼ਿਲਕਾ 16 ਫਰਵਰੀ 2024
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗ ਸ਼ਾਲਾ ਤਹਿਤ ਫਾਜ਼ਿਲਕਾ ਸ਼ਹਿਰ ਵਿੱਚ 66 ਥਾਵਾਂ ਤੇ ਹਰ ਰੋਜ਼ ਵੱਖ-ਵੱਖ ਸਮਿਆਂ ਤੇ ਸੀਐਮ ਦੀ ਯੋਗਸ਼ਾਲਾ ਲੱਗ ਰਹੀ ਹੈ। ਇਸ ਸਬੰਧੀ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਹਿਰ ਵਾਸੀਆਂ ਨੂੰ ਸੀਐਮ ਦੀ ਯੋਗਸ਼ਾਲਾ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ ।
ਉਹਨਾਂ ਆਖਿਆ ਹੈ ਕਿ ਸੀਐਮ ਦੀ ਯੋਗਸ਼ਾਲਾ ਤਹਿਤ ਮਾਹਿਰ ਯੋਗਾ ਟਰੇਨਰ ਤੈਨਾਤ ਕੀਤੇ ਗਏ ਹਨ ਜੋ ਲੋਕਾਂ ਨੂੰ ਯੋਗ ਦੇ ਮਹੱਤਵ ਤੋਂ ਜਾਣੂ ਕਰਵਾਉਂਦੇ ਹੋਏ ਯੋਗ ਕਰਨ ਦੀਆਂ ਸਹੀ ਵਿਧੀਆਂ ਸਿਖਾਉਂਦੇ ਹਨ। ਉਹਨਾਂ ਆਖਿਆ ਕਿ ਇਸ ਯੋਜਨਾ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ ਕਿਉਂਕਿ ਯੋਗ ਰਾਹੀਂ ਲੋਕ ਸਿਹਤਮੰਦ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਯੋਗ ਸਾਨੂੰ ਮਾਨਸਿਕ ਤੌਰ ਤੇ ਵੀ ਸਿਹਤਮੰਦ ਰੱਖਦਾ ਹੈ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਮਨੁੱਖ ਸਰੀਰਕ ਤੌਰ ਤੇ ਵੀ ਸਿਹਤਮੰਦ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਇਸ ਲਈ ਜਿਹੜੇ ਲੋਕ ਆਪਣੇ ਇਲਾਕੇ ਵਿੱਚ ਸੀਐਮ ਦੀ ਯੋਗਸ਼ਾਲਾ ਕਰਵਾਉਣਾ ਚਾਹੁੰਦੇ ਹਨ ਉਹ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 7669400500 ਤੇ ਫੋਨ ਕਰ ਸਕਦੇ ਹਨ ਜਾਂ ਇਸ ਯੋਜਨਾ ਦੇ ਜ਼ਿਲਾ ਸੁਪਰਵਾਈਜ਼ਰ ਨਾਲ ਫੋਨ ਨੰਬਰ 9417530922 ਤੇ ਫੋਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਜਿੱਥੇ ਵੀ ਲੋਕ ਯੋਗ ਸਿਖਣਾ ਚਾਹੁਣਗੇ ਸਰਕਾਰ ਵੱਲੋਂ ਉਥੇ ਯੋਗਾ ਟਰੇਨਰ ਦਾ ਪ੍ਰਬੰਧ ਕੀਤਾ ਜਾਵੇਗਾ।