ਸੀ-ਪਾਈਟ ਕੈਂਪ ਲੁਧਿਆਣਾ ‘ਚ ਫੌਜ(ਅਗਨੀਵੀਰ) ਦੀ ਭਰਤੀ ਲਈ ਮੁਫਤ ਤਿਆਰੀ ਸ਼ੁਰੂ

News Makhani
ਜਵਾਹਰ ਨਵੋਦਿਆ ਵਿੱਚ ਗਿਆਰਵੀਂ ਜਮਾਤ ਵਿੱਚ ਦਾਖਲੇ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ

ਲੁਧਿਆਣਾ, 23 ਜਨਵਰੀ 

– ਪੰਜਾਬ ਸਰਕਾਰ ਦੁਆਰਾ ਫੌਜ (ਅਗਨੀਵੀਰ) ਵਿੱਚ ਭਰਤੀ ਹੋਣ ਲਈ ਸੀ-ਪਾਈਟ ਕੈਂਪ ਲੁਧਿਆਣਾ ਵਿਖੇ ਜ਼ਿਲ੍ਹੇ ਦੇ ਯੁਵਕਾਂ ਲਈ ਮੁਫਤ ਸਿਖਲਾਈ ਸੁਰੂ ਕੀਤੀ ਗਈ ਹੈ।

ਸੀ-ਪਾਈਟ ਕੈਂਪ ਦੇ ਟ੍ਰੇਨਿੰਗ ਅਫਸਰ ਸ੍ਰੀ ਇੰਦਰਜੀਤ ਕੁਮਾਰ ਵੱਲੋ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਟ੍ਰੇਨਿੰਗ ਕੈਂਪ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਸਿਖਲਾਈ ਲੈਣ ਲਈ ਸੀ-ਪਾਈਟ ਕੈਪ ਲੁਧਿਆਣਾ (ਗਿੱਲ ਰੋਡ, ਆਈ.ਟੀ.ਆਈ. ਲੁਧਿਆਣਾ) ਵਿਖੇ ਸੰਪਰਕ ਕਰ ਸਕਦੇ ਹਨ।

ਟ੍ਰੇਨਿੰਗ ਅਫਸਰ ਨੇ ਅੱਗੇ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ ਮੁਫਤ ਦਿੱਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਮੋਬਾਇਲ ਨੰਬਰ 78885-86296 ਅਤੇ 81988-00853 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਸੀ-ਪਾਈਟ ਕੈਪ ਲੁਧਿਆਣਾ, ਪੰਜਾਬ ਸਰਕਾਰ ਦਾ ਅਦਾਰਾ ਹੈ, ਜਿਸ ਵਿੱਚ ਲੁਧਿਆਣਾ ਜ੍ਹਿਲੇ ਦੇ ਯੁਵਕਾਂ ਲਈ ਫੌਜ ਵਿੱਚ ਭਰਤੀ ਹੋਣ ਲਈ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।