ਸੀ-ਪਾਈਟ ਕੈਂਪ ਲੁਧਿਆਣਾ ਵੱਲੋਂ ਪੰਜਾਬ ਪੁਲਿਸ ‘ਚ ਕਾਂਸਟੇਬਲ ਦੀ ਭਰਤੀ ਲਈ ਤਿਆਰੀ ਸੁਰੂ

ਲੁਧਿਆਣਾ, 23 ਜੁਲਾਈ 2021 ਸੀ-ਪਾਈਟ ਕੈਂਪ ਇੰਚਾਰਜ਼ ਸ੍ਰੀ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਵਿਚ ਕਾਂਸਟੇਬਲ ਦੀ ਭਰਤੀ ਲਈ ਆਨਲਾਈਨ ਅਪਲਾਈ ਕਰਨ ਲਈ 16 ਜੁਲਾਈ 2021 ਤੋਂ 15 ਅਗਸਤ 2021 ਤੱਕ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ।
ਕੈਂਪ ਇੰਚਾਰਜ਼ ਨੇ ਅੱਗੇ ਦੱਸਿਆ ਕਿ ਸੀ-ਪਾਈਟ ਕੈਂਪ, ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰੀ ਸੁਰੂ ਕਰ ਦਿੱਤੀ ਗਈ ਹੈ ਅਤੇ ਇਸ ਭਰਤੀ ਵਿਚ ਹਿੱਸਾ ਲੈਣ ਲਈ ਜਿਲਾ੍ਹ ਲੁਧਿਆਣਾ ਨਾਲ ਸਬੰਧਿਤ ਨੌਜਵਾਨ ਕੈਂਪ ਵਿਚ ਆ ਕੇ ਸਿਖਲਾਈ ਲੈ ਸਕਦੇ ਹਨ।
ਸਿਖਲਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਵਾਸਤੇ 81988-00853 ਅਤੇ 99143-69376 ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

Spread the love