ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿੱਚ ਏਅਰ ਫੋਰਸ, ਆਰਮੀ ਅਤੇ ਸੈਨਾ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ

ਫਿਰੋਜ਼ਪੁਰ 21 ਜੂਨ 2021
ਸੀ ਪਾਈਟ ਕੈਂਪ, ਹਕੂਮਤ ਸਿੰਘ ਵਾਲਾ ( ਫਿਰੋਜ਼ਪੁਰ ) ਵਿੱਚ ਏਅਰ ਫੋਰਸ, ਆਰਮੀ ਅਤੇ ਸੈਨਾ ਪੁਲਿਸ ਦੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ—ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਆ ਰਹੀ ਏਅਰ ਫੋਰਸ ਅਤੇ ਕੈਂਰੋਂ, ਕਾਲਝਰਾਣੀ, ਤਲਵਾੜ੍ਹਾ ਅਤੇ ਸ਼ਹੀਦਗੜ੍ਹ ਕੈਂਪ ਵਿੱਖੇ ਕੇਵਲ ਸੈਨਾ ਪੁਲਿਸ ਵਿੱਚ ਲੜ੍ਹਕੀਆਂ ਦੀ ਭਰਤੀ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ—19 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕ ਅਤੇ ਲੜ੍ਹਕੀਆਂ ਦੀ ਰਜਿਸਟ੍ਰੇਸ਼ਨ ਕਾਊਂਸਲਿੰਗ ਅਤੇ ਮੁਫ਼ਤ ਸਿਖਲਾਈ ਲਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।
ਭਰਤੀ ਹੋਣ ਦੇ ਚਾਹਵਾਨ ਯੁਵਕ ਜਿਨ੍ਹਾਂ ਨੇ ਆਨ ਲਾਈਨ ਅਪਲਾਈ ਕੀਤਾ ਹੈ ਉਹ ਆਪਣੇ ਸਾਰੇ ਅਸਲ ਸਰਟੀਫਿਕੇਟ ਸਮੇਤ (ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ) 2 ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਰੋਜ਼ਾਨਾ 10—10 ਨੌਜਵਾਨ ਕੈਂਪ ਵਿੱਚ ਮਿਤੀ : 23 ਜੂਨ 2021 ਨੂੰ ਸਵੇਰੇ 09 ਵਜ੍ਹੇ ਨਿੱਜੀ ਤੌਰ ਤੇ ਪਹੁੰਚ ਕੇ ਮੁਫ਼ਤ ਸਿਖਲਾਈ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਕੈਂਪ ਵਿੱਚ ਆਉਣ ਤੋਂ ਪਹਿਲਾਂ ਹੇਠਾਂ ਦਿੱਤੇ ਨੰਬਰਾਂ ਤੇ ਸਪੰਰਕ ਜ਼ਰੂਰ ਕੀਤਾ ਜਾਵੇ । ਸੈਨਾ ਪੁਲਿਸ ਵਿੱਚ ਲੜਕੀਆਂ ਦੀ ਭਰਤੀ ਲਈ ਕੇਵਲ ਉਹੀ ਲੜ੍ਹਕੀਆਂ ਰਜਿਸਟ੍ਰੇਸ਼ਨ ਕਰਵਾ ਸਕਦੀਆਂ ਹਨ, ਜਿਨ੍ਹਾਂ ਨੇ ਇਨ੍ਹਾਂ ਪੋਸਟਾਂ ਲਈ ਆਨਲਾਈਨ ਅਪਲਾਈ ਕੀਤਾ ਹੈ । ਯੁਵਕ/ਲੜ੍ਹਕੀਆਂ ਕੈਂਪ ਵਿੱਚ ਆਉਣ ਸਮੇਂ ਆਪਣੇ ਆਨ—ਲਾਈਨ ਅਪਲਾਈ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉਣਗੇ । ਇਸ ਤੋਂ ਇਲਾਵਾ ਕੈਂਪ ਵੱਲੋਂ ਆਰਮੀ ਭਰਤੀ ਰੈਲੀ ਫਿਰੋਜ਼ਪੁਰ, ਲੁਧਿਆਣਾ ਵਿੱਚੋਂ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਜਿਲ੍ਹੇ ਦੇ ਮੈਡੀਕਲ ਫਿੱਟ ਹੋਏ ਯੁਵਕ ਕੈਂਪ ਵਿੱਚ ਮੁਫ਼ਤ ਲਿਖਤੀ ਪ੍ਰੀਖਿਆ ਦੀ ਤਿਆਰੀ ਕਰ ਸਕਦੇ ਹਨ । ਲੜ੍ਹਕੇ ਵਧੇਰੇ ਜਾਣਕਾਰੀ ਲਈ 94638—31615, 70093—17626, 83601—63527, 94639—03533 ਨੰਬਰਾਂ ਤੇ ਸਪੰਰਕ ਕਰ ਸਕਦੇ ਹਨ ਅਤੇ ਲੜ੍ਹਕੀਆਂ ਕੈਰੋਂ (80543—62934) , ਕਾਲਝਰਾਣੀ (98148—50214) , ਤਲਵਾੜ੍ਹਾ (99882—71125) , ਸ਼ਹੀਦਗੜ੍ਹ ( 98033—69068) ਨੰਬਰਾਂ ਤੇ ਸਪੰਰਕ ਕਰ ਸਕਦੀਆਂ ਹਨ ।