ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਵੱਲੋ ਬੇਰੁਜਗਾਰਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਲਈ ਸਫਲ ਉਪਰਾਲਾ
ਗੁਰਦਾਸਪੁਰ, 4 ਜੂਨ 2021 ਸੁਖਵਿੰਦਰ ਕੌਰ ਪੁੱਤਰੀ ਪ੍ਰਗਟ ਸਿੰਘ ਜਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਨੇ
ਦੱਸਿਆ ਕਿ ਉਹ ਕਾਫੀ ਲੰਮੇ ਸਮੇ ਤੇ ਬੇਰੋਜਗਾਰ ਚਲ ਰਹੀ ਸੀ । ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਘਰ –ਘਰ
ਰੋਜਗਾਰ ਸਕੀਮ ਬਾਰੇ ਮੈਨੂੰ ਜਾਣਕਾਰੀ ਪ੍ਰਾਪਤ ਹੋਈ ਅਤੇ ਨਾਲ ਹੀ ਮੈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ
ਬਿਊਰੋ ਗੁਰਦਾਸਪੁਰ ਵਿਖੇ ਦਰਜ ਕਰਵਾਇਆ , ਜਦੋ ਮੈ ਪਹਿਲੀ ਵਾਰ ਦਫਤਰ ਵੇਖਿਆ ਤਾ ਮੈਨੂੰ ਇਹ ਅਹਿਸਾਸ
ਹੋਇਆ ਕਿ ਮੈ ਕਿਸੇ ਪ੍ਰਾਈਵੇਟ ਕੰਪਨੀ ਦੇ ਦਫਤਰ ਵਿੱਚ ਆਈ ਹਾਂ , ਕਿਊ ਕਿ ਦਫਤਰ ਨੂੰ ਬਹੁਤ ਸੋਹਣਾ ਮੇਨਟੇਨ ਕੀਤਾ
ਹੋਇਆ ਸੀ । ਲੋਕਾਂ ਦੇ ਬੈਠਣ ਲਈ ਬੈਚ , ਪੀਣ ਲਈ ਆਰ. ਓ. ਦਾ ਪਾਣੀ , ਪਬਲਿਕ ਯੂਜ ਵਾਸਤੇ ਕੰਪਿਊਟਰ , ਵੈਕੰਸੀ
ਬੋਰਡ ਤੇ ਹਰ ਤਰ੍ਹਾਂ ਦੀਆਂ ਅਸਾਮੀਆਂ ਦੀ ਜਾਣਕਾਰੀ ਲੱਗੀ ਹੋਈ ਸੀ ।
ਉਨ੍ਹਾਂ ਅੱਗੇ ਦੱਸਿਆ ਕਿ ਮੈ ਆਪਣਾ ਨਾਮ ਦਰਜ ਕਰਵਾਇਆ ਅਤੇ ਨਾਲ ਹੀ ਪੰਜਾਬ ਸਰਕਾਰ ਦੀ
www.pgrkam.com ਦੀ ਵੈਬਸਾਈਟ ਤੇ ਵੀ ਦਰਜ ਕਰਵਾਇਆ । ਸਟਾਫ ਵੱਲੋ ਮੈਨੂੰ ਪੂਰੀ ਜਾਣਕਾਰੀ ਦਿੱਤੀ ਗਈ
ਅਤੇ ਬਹੁਤ ਵਧੀਆ ਤਰੀਕੇ ਨਾਲ ਡੀਲ ਕੀਤਾ ਗਿਆ । ਥੋੜੇ ਹੀ ਦਿਨਾ ਬਾਅਦ ਮੈਨੂੰ ਦਫਤਰ ਵੱਲੋ ਇੱਕ ਕਾਲ ਅਤੇ
ਮੈਸੇਜ ਆਇਆ ਕਿ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ । ਉਨ੍ਹਾ ਅੱਗੇ ਦੱਸਿਆ ਕਿ ਮੈ ਦਫਤਰ ਵਿਖੇ ਇੰਟਰਵਿਊ ਦੇਣ
ਲਈ ਆਈ ਅਤੇ ਏਥੇ ਮੈਨੂੰ ਇਥੇ 2 ਕੰਪਨੀਆ ਵੱਲੋ ਇੰਟਰਵਿਊ ਦੇਣ ਦੀ ਪੇਸਕਸ਼ ਦਿੱਤੀ ਗਈ । ਮੈ ਐਗਲ ਕੰਪਨੀ
ਵੱਲ ਅਸਿਸਟੈਟ ਮੈਨੇਜਰ ਵੱਜੋ ਸਲੈਕਸਨ ਕੀਤੀ ਗਈ ਮੈਨੂੰ 15000 ਰੁਪਏ ਪ੍ਰਤੀ ਮਹੀਨਾਂ ਤਨਖਾਹ ਦੇਣ ਦੀ ਪੇਸਕਸ਼
ਦਿੱਤੀ ਗਈ ।
ਉਸ ਨੇ ਨੋਜਵਾਨਾਂ ਨੂੰ ਰੋਜਗਾਰ ਲੈਣ ਲਈ ਆਪਣਾ ਨਾਮ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ
ਜਰੂਰ ਦਰਜ ਕਰਵਾਉਣ ਅਤੇ ਨੌਕਰੀਆਂ ਪ੍ਰਾਪਤ ਕਰਨ । ਉਸ ਨੇ ਰੋਜਗਾਰ ਹਾਸਲ ਕਰਨ ਤੇ ਪੰਜਾਬ ਸਰਕਾਰ ਦਾ ਦਾ
ਧੰਨਵਾਦ ਕੀਤਾ ।
ਸੁਖਵਿੰਦਰ ਕੌਰ ਪੁੱਤਰੀ ਪ੍ਰਗਟ ਸਿੰਘ