ਸੁਪਰਵਾਈਜ਼ਰ ਅਤੇ ਬੂਥ ਲੈਵਲ ਅਫਸਰਾਂ ਨੂੰ ਸੁਧਾਈ ਨਾਲ ਸਬੰਧਤ ਫਾਰਮ ਠੀਕ ਤਰੀਕੇ ਨਾਲ ਭਰਨ ਦੀ ਦਿੱਤੀ ਗਈ ਟ੍ਰੇਨਿੰਗ

_Mrs. Harkirat Kaur Channe
https://newsmakhani.com/wp-content/uploads/2024/01/Mrs.-Harkirat-Kaur-Channe.jpg
ਰੂਪਨਗਰ, 03 ਜਨਵਰੀ 2024
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸਮੂਹ ਸੁਪਰਵਾਈਜ਼ਰ ਤੇ ਬੂਥ ਲੈਵਲ ਅਫਸਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਰੂਪਨਗਰ ਵਿਖੇ ਅੱਜ ਟ੍ਰੇਨਿੰਗ ਦਿੱਤੀ ਗਈ।
ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਕੀਰਤ ਕੌਰ ਚੰਨੇ ਵੱਲੋਂ ਟ੍ਰੇਨਿੰਗ ਵਿੱਚ ਹਾਜ਼ਰ ਹੋਏ ਸਮੂਹ ਸੁਪਰਵਾਈਜ਼ਰ ਅਤੇ ਸਮੂਹ ਬੀ.ਐਲ.ਓਜ਼. ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 01 ਜਨਵਰੀ 2024 ਦੇ ਆਧਾਰ ਤੇ ਫੋਟੋ ਵੋਟਰ ਸੂਚੀ ਵਿਸ਼ੇਸ਼ ਸਰਸਰੀ ਸੁਧਾਈ 2024 ਦੇ ਪ੍ਰੋਗਰਾਮ ਤਹਿਤ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 12 ਜਨਵਰੀ 2024 ਤੱਕ ਕੀਤਾ ਜਾਣਾ ਹੈ, ਇਸ ਲ਼ਈ ਸਮੂਹ ਬੀ.ਐਲ.ਓਜ਼ ਆਪਣੇ ਏਰੀਏ ਨਾਲ ਸਬੰਧਤ ਫਾਰਮਾ ਦੀ ਐਟਰੀ ਜਲਦੀ ਤੋਂ ਜਲਦੀ ਕਰਨ ਤਾਂ ਜੋ ਇਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਇਸ ਤੋਂ ਇਲਾਵਾ 80 ਤੋਂ ਉੱਪਰ ਵੋਟਰਾਂ ਦੀ ਵੈਰੀਫਿਕੇਸ਼ਨ ਵੀ 12 ਜਨਵਰੀ 2024 ਤੱਕ ਕਰਨ ਦੀ ਹਦਾਇਤ ਕੀਤੀ ਗਈ ਅਤੇ ਮੌਤ ਹੋ ਚੁੱਕੇ ਵੋਟਰਾਂ ਦੀ ਵੋਟਾਂ ਨਿਯਮਾਂ ਅਨੁਸਾਰ ਕੱਟਣ ਦੀ ਹਦਾਇਤ ਕੀਤੀ ਗਈ ਤਾਂ ਜੋ ਹਲਕੇ ਦੀ ਨਤੀਜੇ ਦੀ ਪ੍ਰਤੀਸ਼ਸਤਾ ਵਧਾਈ ਜਾ ਸਕੇ। ਉਹਨਾਂ ਵੱਲੋਂ ਪੀਐਸਈਐਸ ਅਤੇ ਡੀਐਸਈਐਸ ਦਾ ਵੀ ਤੁਰੰਤ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ ਅਤੇ ਬੂਥ ਲੈਵਲ ਅਫਸਰਾਂ ਦੀ ਬੀ.ਐਲ.ਓ ਐਪ ਵਿੱਚ ਪੈਡਿੰਗ ਪਏ ਫਾਰਮ ਨੰ 6,7,8 ਦਾ ਨਿਪਟਾਰਾ ਵੀ 05 ਜਨਵਰੀ 2024 ਤੱਕ ਕਰਨ ਦੀ ਹਦਾਇਤ ਕੀਤੀ ਗਈ।
ਇਸ ਉਪਰੰਤ ਮਾਸਟਰ ਟਰੇਨਰ ਸ਼੍ਰੀ ਜੋਗਿੰਦਰ ਵੱਲੋਂ ਬੂਥ ਲੈਵਲ ਅਫਸਰਾਂ ਨੂੰ ਫਾਰਮ ਨੰ 6,7,8 ਨੂੰ ਬੀ ਐਲ ਓ ਐਪ ਰਾਹੀਂ ਸਹੀ ਤਰੀਕੇ ਨਾਲ ਭਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਅਤੇ ਨਾਲ ਸ੍ਰੀ ਦਿਨੇਸ਼ ਕੁਮਾਰ ਸੈਣੀ ਮਾਸਟਰ ਟਰੇਨਰ ਵੱਲੋਂ ਅਗਾਮੀ ਲੋਕ ਸਭਾ ਚੋਣਾਂ-2024 ਦੌਰਾਨ ਸੁਪਰਵਾਈਜ਼ਰਾਂ ਨੂੰ ਕੰਮਾਂ ਦੀ ਸੰਪੂਰਨ ਜਾਣਕਾਰੀ ਦਿੱਤੀ ਗਈ।
ਇਸ ਟ੍ਰੇਨਿੰਗ ਵਿੱਚ ਵਿਧਾਨ ਸਭਾ ਚੋਣ ਹਲਕਾ-50 ਰੂਪਨਗਰ ਦੇ ਸਮੂਹ ਸੁਪਰਵਾਈਜ਼ਰ ਤੇ ਸਮੂਹ ਬੂਥ ਲੈਵਲ ਅਫਸਰ, ਸਮੂਹ ਮਾਸਟਰ ਟਰੇਨਰ, ਅਮਨਦੀਪ ਸਿੰਘ ਚੋਣ ਕਾਨੂੰਨਗੋ, ਨੀਰਜ ਕੁਮਾਰ ਚੋਣ ਕਲਰਕ, ਨੀਰਜ ਵਰਮਾ ਕੰਪਿਊਟਰ ਫੈਕਲਟੀ, ਮਨਪ੍ਰੀਤ ਕੌਰ ਡਾਟਾ ਐਂਟਰੀ ਉਪਰੇਟਰ, ਨੀਨਾ ਰਾਣੀ ਕਲਰਕ ਆਦਿ ਹਾਜ਼ਰ ਸਨ।
Spread the love