ਸੂਬਾ ਪੱਧਰੀ ਰੋਜਗਾਰ ਮੇਲਿਆਂ ਦੀ ਜਿਲ੍ਹਾ ਪਠਾਨਕੋਟ ਵਿੱਚ 6 ਸਤੰਬਰ ਤੋਂ ਕੀਤੀ ਜਾਵੇਗੀ ਸੁਰੂਆਤ-ਡਿਪਟੀ ਕਮਿਸ਼ਨਰ

SANYAM AGARWAL
ਹੁਣ ਘਰ ਬੈਠਕੇ ਆਨ ਲਾਈਨ ਪ੍ਰਾਪਤ ਕੀਤਾ ਜਾ ਸਕਦਾ ਸੇਵਾ ਕੇਂਦਰ ਦੀਆਂ ਸੇਵਾਵਾਂ ਦਾ ਲਾਭ

ਪਠਾਨਕੋਟ, 26 ਅਗਸਤ 2021 ਪੰਜਾਬ ਸਰਕਾਰ ਵਲੋਂ ਮਿਸ਼ਨ ਘਰ ਘਰ ਰੋਜਗਾਰ ਤਹਿਤ 7ਵਾਂ ਮੈਗਾ ਰੋਜਗਾਰ ਮੇਲੇ ਸਤੰਬਰ 2021 ਵਿੱਚ ਲਗਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਉਨ੍ਹਾਂ ਦੱਸਿਆ ਕਿ ਪਹਿਲਾਂ ਰੋਜਗਾਰ ਮੇਲਾ ਮਿਤੀ 06.09.2021 ਨੂੰ ਤਵੀ ਗਰੁੱਪ ਆਫ ਕਾਲਜ ਸਾਹਪੁਰਕੰਡੀ ਵਿਖੇ, ਦੂਸਰਾ ਰੋਜਗਾਰ ਮੇਲਾ ਮਿਤੀ 09.09.2021 ਏ ਐਂਡ ਐਮ ਇੰਸਟੀਉਟ ਆਫ ਮੈਨੇਜਮੈਂਟ, ਤੀਸਰਾ ਰੋਜਗਾਰ ਮੇਲਾ ਮਿਤੀ 13.09.2021 ਆਈ.ਟੀ.ਆਈ. ਪਠਾਨਕੋਟ, ਚੋਥਾ ਰੋਜਗਾਰ ਮੇਲਾ 16.09.2021 ਨੂੰ ਸ੍ਰੀ ਸਾਂਈ ਗਰੁੱਪ ਆਫ ਕਾਲਜ ਬਧਾਨੀ ਵਿਖੇ ਅਤੇ ਪੰਜਵਾਂ ਮੈਗਾ ਰੋਜਗਾਰ ਮੇਲਾ ਅਮਨ ਭੱਲਾ ਗਰੁੱਪ ਆਫ ਕਾਲਜ ਕੋਟਲੀ ਵਿਖੇ ਮਿਤੀ 17.09.2021 ਨੂੰ ਆਯੋਜਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹਨਾਂ ਰੋਜਗਾਰ ਮੇਲਿਆਂ ਵਿੱਚ 20 ਤੋਂ 25 ਤੱਕ ਦੇ ਕਰੀਬ ਕੰਪਨੀਆਂ ਸ਼ਮੂਲੀਅਤ ਕਰ ਰਹੀਆਂ ਹਨ ਜੋ ਕਿ ਅੱਠਵੀ ਪਾਸ ਤੋਂ ਲੈ ਕੇ ਪੋਸਟ ਗ੍ਰੈਜੂਏਟ ਤੱਕ, ਆਈ.ਟੀ.ਆਈ, ਪੋਲੀਟੈਕਨੀਕਲ, ਬੀ.ਟੈਕ, ਮੈਡੀਕਲ ਨਾਲ ਸਬੰਧਤ ਕਿੱਤਿਆਂ ਅਤੇ ਸਿੱਖਿਆ ਦੇ ਖੇਤਰ ਵਿੱਚ ਪ੍ਰਾਰਥੀਆਂ ਦੀ ਇੰਟਰਵਿਊ ਕਰਕੇ ਉਨ੍ਹਾਂ ਨੂੰ ਮੋਕੇ ਤੇ ਹੀ ਆਫਰ ਲੈਟਰ ਦੇਣਗੀਆਂ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਘਰ ਘਰ ਰੋਜਗਾਰ ਪੋਰਟਲ (www.pgrkam.com) ਤੇ ਅਪਲੋਡ ਕੀਤੀ ਜਾ ਰਹੀ ਹੈ। ਚਾਹਵਾਨ ਪ੍ਰਾਰਥੀ ਜੋ ਕਿ ਇਹਨਾਂ ਰੋਜਗਾਰ ਮੇਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ, ਉਹ ਆਪਣੀ ਰਜਿਸਟੇ੍ਰਸ਼ਨ ਘਰ ਘਰ ਰੋਜਗਾਰ ਪੋਰਟਲ (www.pgrkam.com) ਤੇ ਕਰਵਾਉਣ। ਇਹਨਾਂ ਮੇਲਿਆਂ ਵਿੱਚ ਸਵੈ-ਰੋਜਗਾਰ ਨਾਲ ਸਬੰਧਤ ਕੰਮ ਕਰਨ ਵਾਲੇ ਪ੍ਰਾਰਥੀਆਂ ਲਈ ਲੋਨ ਸਹੂਲਤਾਂ ਮੁਹੱਈਆ ਵੀ ਕਰਵਾਈਆਂ ਜਾਣਗੀਆਂ । ਇਸ ਲਈ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀਆਂ ਨੂੰ ਇਹਨਾਂ ਮੇਲਿਆਂ ਵਿੱਚ ਹਿੱਸਾ ਲੈ ਕੇ ਇਸ ਦਾ ਲਾਭ ਲੈਣਾ ਚਾਹੀਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਕਮਰਾ ਨੰ: 352,ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ,ਪਠਾਨਕੋਟ। ਹੈਲਪ ਲਾਈਨ ਨੰਬਰ 7657825214 ਤੇ ਸਪੰਰਕ ਕੀਤਾ ਜਾ ਸਕਦਾ ਹੈ।

Spread the love