ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ-ਕੈਬਨਿਟ ਮੰਤਰੀ ਸ. ਰੰਧਾਵਾ

Jail minister sukhjinder Randhawa

ਕਲਾਨੋਰ ਵਿਖੇ ਗੰਨਾ ਖੋਜ ਕੇਂਦਰ ਸਥਾਪਤ ਹੋਣ ਨਾਲ ਗੰਨੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਵੇਗੀ
ਸਹਿਕਾਰੀ ਖੰਡ ਮਿੱਲ ਪਨਿਆੜ, ਗੁਰਦਾਸਪੁਰ ਦੇ 41ਵੇਂ ਪਿੜਾਈ ਸ਼ੀਜਨ ਦੀ ਸ਼ੁਰੂਆਤ
ਗੁਰਦਾਸਪੁਰ, 25 ਨਵੰਬਰ ( ) ਸਹਿਕਾਰੀ ਖੰਡ ਮਿੱਲ ਪਨਿਆੜ, ਗੁਰਦਾਸਪੁਰ ਦੇ 41ਵੇਂ ਪਿੜਾਈ ਸੀਜ਼ਨ ਦੀ ਅੱਜ ਸ਼ੁਰੂਆਤ ਹੋ ਗਈ ਹੈ। ਪਿੜਾਈ ਸ਼ੀਜਨ ਦੀ ਸ਼ੁਰੂਆਤ ਸ. ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਤੇ ਜੇਲ• ਮੰਤਰੀ ਪੰਜਾਬ, ਸ੍ਰੀਮਤੀ ਅਰੁਣਾ ਚੋਧਰੀ ਕੈਬਨਿਟ ਮੰਤਰੀ ਪੰਜਾਬ, ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਤੇ ਹਲਕਾ ਵਿਧਾਇਕ ਭੋਆ ਜੋਗਿੰਦਰ ਪਾਲ ਨੇ ਕੀਤੀ। ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਚੇਅਰਮੈਨ ਲੇਬਰਸੈੱਲ ਪੰਜਾਬ, ਪਲਵਿੰਦਰ ਸਿੰਘ ਬੱਲ ਸੰਯੁਕਤ ਰਜਿਸਟਰਾਰ ਜਲੰਧਰ, ਬਲਬੀਰਰਾਜ ਸਿੰਘ ਐਸ.ਡੀ.ਐਮ ਗੁਰਦਾਸਪੁਰ, ਸ੍ਰੀ ਬਲਵਿੰਦਰ ਸਿੰਘ, ਡਿਪਟੀ ਰਜਿਸਟਰਾਰ-ਕਮ- ਪ੍ਰਸ਼ਾਸਕ, ਸਹਿਕਾਰੀ ਖੰਡ ਮਿੱਲ ਗੁਰਦਾਸਪੁਰ, ਕੇ.ਐਸ ਕੁਰੀਲ ਜਨਰਲ ਮੈਨੇਜਰ ਵੀ ਮੋਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖੰਡ ਮਿੱਲ ਪਨਿਆੜ ਦੀ ਪਿੜਾਈ ਸਮਰੱਥਾ 2000 ਟੀਸੀਡੀ ਤੋਂ ਵਧਾ ਕੇ 5000 ਟੀਸੀਡੀ ਕੀਤੀ ਜਾਵੇਗੀ। 28 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਅਤੇ 120 ਕੇਐਲਪੀਡੀ ਦਾ ਇਥਾਨੋਲ ਪਲਾਂਟ/ ਡਿਸਟਿਲਰੀ ਲਗਾਉਣ ਦੀ ਤਜ਼ਵੀਜ਼ ਹੈ। ਜਿਸ ਦੀ ਪ੍ਰੋਜੈਕਟ ਰਿਪੋਰਟ ਮੈਸ.ਅਵੰਤ ਗਾਰਡੇ, ਚੈਨਈ ਵਲੋਂ ਤਿਆਰ ਕਰ ਦਿੱਤੀ ਗਈ ਹੈ। ਮਿੱਲ ਤੇ ਕਰੀਬ 689.41 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਸ.ਰੰਧਾਵਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਸੂਬਾ ਸਰਕਾਰ ਵਲੋਂ ਕਲਾਨੋਰ ਵਿਖੇ ਗੰਨਾ ਖੋਜ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ, ਜਿਥੇ ਗੰਨੇ ਦੀਆਂ ਨਵੀਆਂ ਕਿਸਮਾਂ ਦੀ ਖੋਜ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਗੰਨਾ ਕਾਸ਼ਤਕਾਰਾਂ ਦੀ ਹਰ ਮੁਸ਼ਕਿਲ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀਮਤੀ ਚੋਧਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਰਾਜ ਸਰਕਾਰ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਦ੍ਰਿੜ ਸੰਕਲਪ ਹੈ ਅਤੇ ਕਿਸਾਨਾਂ ਦੀ ਹਰ ਮੁਸ਼ਕਿਲ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇਗੀ। ਇਸ ਮੌਕੇ ਹਲਕਾ ਵਿਧਾਕ ਗੁਰਦਾਸਪੁਰ ਸ. ਪਾਹੜਾ ਅਤੇ ਹਲਕਾ ਵਿਧਾਇਕ ਭੋਆ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ•ੀ ਹੈ ਅਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਲਈ ਸਰਕਾਰ ਵਚਨਬੱਧ ਹੈ।
ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਐਸ.ਕੇ ਕੁਰੀਲ ਨੇ ਗੰਨਾ ਕਾਸ਼ਤਕਾਰਾਂ ਨੂੰ ਮਿੱਲ ਵਿਚ ਸਾਫ ਸੁਥਰਾ ਗੰਨਾ ਲਿਆਉਣ ਦੀ ਅਪੀਲ ਕੀਤੀ । ਉਨਾਂ ਕਿਹਾ ਕਿ ਗੰਨੇ ਦੀ ਸਫਾਈ ਵੱਲ ਧਿਆਨ ਦੇਣ ਨਾਲ ਮਿੱਲ ਦੀ ਖੰਡ ਰਿਕਵਰੀ ਵਿਚ ਵਾਧਾ ਹੁੰਦਾ ਹੈ, ਜਿਸ ਨਾਲ ਮਿੱਲ ਨੂੰ ਵਾਧੂ ਖੰਡ ਦੀ ਪ੍ਰਾਪਤੀ ਹੁੰਦੀ ਹੈ।
ਇਸ ਮੌਕੇ ਖੰਡ ਮਿੱਲ ਪਨਿਆੜ ਵਿਚ ਸਭ ਤੋਂ ਪਹਿਲਾਂ ਗੰਨੇ ਦੀਆਂ ਟਰਾਲੀਆਂ ਲੈ ਕੇ ਆਉਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਵੀ ਕੀਤੀ ਗਿਆ।
ਇਸ ਮੌਕੇ ਗੁਰਇਕਬਾਲ ਸਿੰਘ ਕਾਹਲੋਂ ਕੇਨ ਐਡਵਾਈਜ਼ਰ, ਸੁਖਵਿੰਦਰ ਸਿੰਘ ਸਿਧੂ ਟੈਕਨੀਕਲ ਐਡਵਾਈਜ਼ਰ, ਸਹਾਇਕ ਰਜਿਸਟਰਾਰ ਗੁਰਦਾਸਪੁਰ ਅਰਵਿੰਦਰਪਾਲ ਸਿੰਘ ਕੈਰੋਂ, ਮੁੱਖ ਗੰਨਾ ਵਿਕਾਸ ਅਫਸਰ, ਮਨਜਿੰਦਰ ਸਿੰਗ ਪਾਹੜਾ ਮੁੱਖ ਲੇਖਾਕਾਰ ਅਫਸਰ, ਵਰਿੰਦਰ ਸਿੰਘ, ਕੇਵਲ ਸਿੰਘ ਕੰਗ, ਰਘੁਬੀਰ ਸਿੰਘ ਪ੍ਰਧਾਨ ਅਤੇ ਨਵਤੇਜ ਸਿੰਘ ਆਦਿ ਹੋਰ ਉੱਘੇ ਸੰਗਨਾ ਕਾਸ਼ਤਕਾਰ ਹਾਜਰ ਸਨ।

Spread the love