ਸੈਨਾ ਪੁਲਿਸ ਵਿੱਚ ਲੜਕੀਆਂ ਦੀ ਭਰਤੀ ਦੀ ਕੋਚਿੰਗ

ਅੰਮ੍ਰਿਤਸਰ 21 ਜੂਨ 2021
ਸ: ਰਵਿੰਦਰ ਸਿੰਘ ਇੰਚਾਰਜ ਸੀ-ਪਾਈਟ ਰਣੀਕੇ ਨੇ ਦੱਸਿਆ ਕਿ ਸੈਨਾ ਪੁਲਿਸ ਵੱਲੋਂ ਲੜਕੀਆਂ ਦੀ ਭਰਤੀ ਕਰਨ ਲਈ ਅਰਜੀਆਂ ਭਰਨ ਵਾਸਤੇ 20 ਜੁਲਾਈ 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਸੀ-ਪਾਈਟ ਕੈਂਪ ਰਣੀਕੇ ਵਲੋਂ ਇਸ ਭਰਤੀ ਲਈ ਯੋਗ ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਭਰਤੀ ਲਈ ਉਮਰ ਦੀ ਹੱਦ 17 ਸਾਲ 6 ਮਹੀਨੇ ਤੋਂ 21 ਸਾਲ (01 ਅਕਤੂਬਰ ਤੋਂ 01 ਅਪ੍ਰੈਲ 2004 ਜਨਮ), ਉਸਦੀ 152 ਸੈ:ਮੀ: ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਦਸਵੀਂ ਜਮਾਤ ਵਿੱਚੋਂ 45ਫੀਸਦੀ ਅੰਕ ਅਤੇ ਹਰੇਕ ਵਿਸ਼ੇ ਵਿੱਚ 33ਫੀਸਦੀ ਅੰਕ ਲਾਜ਼ਮੀ ਹਨ। ਸਿਖਲਾਈ ਲੈਣ ਦੀਆਂ ਚਾਹਵਾਨ ਲੜਕੀਆਂ ਸੀ-ਪਾਈਟ ਕੈਂਪ ਰਣੀਕੇ, ਅੰਮ੍ਰਿਤਸਰ ਵਿਖੇ ਸੰਪਰਕ ਕਰ ਸਕਦੇ ਹਨ। ਇਹ ਕੋਚਿੰਗ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੜਕੀਆਂ ਸੈਨਾ ਪੁਲਿਸ ਵਿੱਚ ਭਰਤੀ ਹੋ ਸਕਣ। ਇਸ ਬਾਰੇ ਵਧੇਰੇ ਜਾਣਕਾਰੀ ਲਈ ਸੀ-ਪਾਈਟ ਕੈਂਪ ਰਣੀਕੇ ਦੇ ਫੋਨ ਨੰ: 9876030372 ਤੇ ਸੰਪਰਕ ਕੀਤਾ ਜਾ ਸਕਦਾ ਹੈ।

Spread the love