ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ

*ਸੈਲਫ ਹੈਲਪ ਗਰੁੱਪਾਂ ਦੀਆਂ ਮੈਂਬਰਾਂ ਦੀਆਂ ਸਮੱਸਿਆਵਾਂ ਸੁਣੀਆਂ

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਬਡਬਰ ਅਤੇ ਭੈਣੀ ਮਹਿਰਾਜ ਦਾ ਦੌਰਾ
ਗਰੁੱਪਾਂ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ
ਬਰਨਾਲਾ, 23 ਅਕਤੂਬਰ – 
ਪੰਜਾਬ ਰਾਜ ਅਜੀਵਿਕਾ ਮਿਸ਼ਨ ਤਹਿਤ ਸੈਲਫ ਹੈਲਪ ਗਰੁੱਪਾਂ ਦੀ ਕਾਰਗੁਜ਼ਾਰੀ ਅਤੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਵੱਲੋਂ ਪਿੰਡ ਬਡਬਰ ਅਤੇ ਭੈਣੀ ਮਹਿਰਾਜ ਦਾ ਦੌਰਾ ਕੀਤਾ ਗਿਆ।
ਪਿੰਡ ਭੈਣੀ ਮਹਿਰਾਜ ਵਿੱਚ ਸ੍ਰੀ ਡੇਚਲਵਾਲ ਵੱਲੋਂ ਸੈਲਫ ਹੈਲਪ ਗਰੁੱਪਾਂ ਦੀ ਪਿੰਡ ਪੱਧਰ ’ਤੇ ਮਹਿਲਾ ਗ੍ਰਾਮ ਸੰਗਠਨ ਤੋਂ ਫੈਡਰੇਸ਼ਨ ਬਣਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਸੈਲਫ ਹੈਲਪ ਗਰੁੱਪਾਂ ਨੂੰ ਲੋਨ, ਸੀਸੀਐਲ ਸਬੰਧੀ ਆਉਂਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਮੌਕ ’ਤੇ ਹੀ ਬੈਂਕ ਅਧਿਕਾਰੀਆਂ ਨੂੰ ਬੁਲਾ ਕੇ ਬੈਂਕਿੰਗ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਹਿਲਾਵਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਯੋਜਨ, ਜੀਵਨ ਜੋਤੀ ਯੋਜਨਾ ਤੇ ਹੋਰ ਲਾਹੇਵੰਦ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜ਼ਿਲ੍ਹਾ ਫੰਕਸ਼ਨਲ ਮੈਨੇਜਰ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਭੈਣੀ ਮਹਿਰਾਜ ਵਿਚ 15 ਅਤੇ ਬਡਬਰ ਵਿਚ 23 ਸੈਲਫ ਹੈਲਪ ਗਰੁੱਪ ਚੱਲ ਰਹੇ ਹਨ।
ਪਿੰਡ ਬਡਬਰ ਦੇ ਦੌਰੇ ਦੌਰਾਨ ਏਡੀਸੀ ਸ੍ਰੀ ਡੇਚਲਵਾਲ ਵੱਲੋਂ ਮਿਸ਼ਨ ਫਤਿਹ ਤਹਿਤ ਮਾਸਕ ਬਣਾਉਣ ਵਾਲੇ ਗਰੁੱਪਾਂ ਨੂੰ ਹੱਲਾਸ਼ੇਰੀ ਦਿੱਤੀ ਗਈ, ਜਿਨ੍ਹਾਂ ਨੇ ਕਰੋਨਾ ਵਿਰੁੱਧ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਰਵਾਂ ਸਹਿਯੋਗ ਦਿੱਤਾ ਹੈ। ਇਸ ਮੌਕੇ ਉਨ੍ਹਾਂ ਬਡਬਰ ਵਿਚ ਚੱਲ ਰਹੇ ਸਿਲਾਈ ਸੈਂਟਰ ਦਾ ਦੌਰਾ ਵੀ ਕੀਤਾ, ਜਿੱਥੇ 1 ਸਾਲ ਦਾ ਕੋਰਸ ਕਰਾਇਆ ਜਾ ਰਿਹਾ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਦੇ ਮਸਲੇ ਸੁਣੇ ਅਤੇ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰੋਗਰਾਮ ਮੈਨੇਜਰ ਗੋਬਿੰਦਰ ਢੀਂਡਸਾ ਅਤੇ ਡੀਡੀਐਫ ਦੁਸ਼ਿਅੰਤ ਸਿੰਘ ਵੀ ਮੌਜੂਦ ਸਨ।

Spread the love