ਜ਼ਿਲੇ ਅੰਦਰ ਸੈਲੂਨ ਦੀਆਂ ਦੁਕਾਨਾਂ ਸੋਮਵਾਰ ਤੋਂ ਸੁਕਰਵਾਰ ਤੱਕ ਨਿਰਧਾਰਤ ਸਮੇਂ ਤੱਕ ਖੋਲਣ ਦੀ ਜ਼ਿਲਾ ਮੈਜਿਸਟਰੇਟ ਨੇ ਦਿੱਤੀ ਇਜ਼ਾਜਤ
ਸ੍ਰੀ ਮੁਕਤਸਰ ਸਾਹਿਬ 16 ਮਈ , 2021
ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹੁਕਮ ਜਾਰੀ ਕੀਤੇ ਸਨ, ਇਹਨਾਂ ਹੁਕਮਾਂ ਦੀ ਲੜੀ ਤਹਿਤ ਜ਼ਿਲੇ ਦੀਆਂ ਹਦੂਦ ਅੰਦਰ ਸੈਲੂਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀਆਂ ਦੁਕਾਨਾਂ ਸੋਮਵਾਰ ਤੋਂ ਸੁੱਕਰਵਾਰ ਤੱਕ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤੱਕ ਖੋਲਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਸੈਲੂਨ ਵਿੱਚ ਇੱਕ ਸਮੇਂ ਇੱਕ ਹੀ ਗਾਹਕ ਅੰਦਰ ਦਾਖਲ ਹੋਣ ਦੀ ਪ੍ਰਵਾਨਗੀ ਹੋਵੇਗੀ।
ਸੈਲੂਨ ਵਿੱਚ ਕਟਿੰਗ ਕਰਨ ਵਾਲੇ ਵਿਅਕਤੀ ਵਲੋਂ ਹਰ ਸਮੇਂ ਡਬਲ ਮਾਸਕ ਪਹਿਨਿਆ ਹੋਣਾ ਲਾਜ਼ਮੀ ਹੋਵੇਗਾ ਅਤੇ ਉਸ ਵਲੋਂ ਆਪਣੇ ਹੱਥ ਸਮੇਂ ਸਮੇਂ ਤੇ ਸਾਬਣ ਨਾਲ ਧੋਣੇ ਜਾਂ ਸੈਨੀਟਾਈਜ ਕੀਤੇ ਜਾਣੇ ਜਰੂਰੀ ਹੋਣਗੇ।
ਸੈਲੂਨ ਵਿੱਚ ਏ.ਸੀ ਚਲਾਉਣ ਤੇ ਪਾਬੰਦੀ ਹੋਵੇਗੀ ਅਤੇ ਸੈਲੂਨ ਦੇ ਦਰਵਾਜੇ ਖੋਲ ਕੇ ਰੱਖੇ ਜਾਣਗੇ ਅਤੇ ਐਗਜ਼ਾਸਟ ਫੈਨ ਚਲਾਏ ਜਾਣੇ ਯਕੀਨੀ ਬਣਾਏ ਜਾਣ।
ਜਦੋਂ ਇੱਕ ਗਾਹਕ ਸੈਲੂਨ ਤੋਂ ਬਾਹਰ ਜਾਵੇਗਾ, ਉਸਤੋਂ ਬਾਅਦ ਹੀ ਦੂਸਰੇ ਗਾਹਕ ਨੂੰ ਅੰਦਰ ਆਉਣ ਦੀ ਆਗਿਆ ਹੋਵੇਗੀ ਅਤੇ ਉਸ ਤੋਂ ਪਹਿਲਾਂ ਕੁਰਸੀ ਅਤੇ ਸਾਰੇ ਸੰਦਾਂ ਜਿਵੇਂ ਕੈਂਚੀਆਂ, ਕੰਘੇ ਅਤੇ ਬਰਸ਼ ਆਦਿ ਨੂੰ ਸੈਨੇਟਾਈਜ਼ ਕੀਤਾ ਹੋਣਾ ਜਰੂਰੀ ਹੈ।