ਵਿਦਿਆਰਥੀਆਂ ਦੀ ਮੰਗ ਨੂੰ-ਦਿਨ ਪ੍ਰਤੀ ਦਿਨ ਵਧਦੀ ਪ੍ਰਸਿੱਧੀ ਨੂੰ ਵੇਖਦੇ ਹੋਏ ਆਯੋਜਕ ਮੈਡਮ ਸੁਧਾ ਜੈਨ ਨੇ ਸਮਰ ਕੈਂਪ ਵਿੱਚ ਦੋ ਦਿਨ ਦੇ ਹੋਰ ਵਾਧੇ ਦਾ ਭਰੋਸਾ ਦਵਾਇਆ ।
ਐਸ.ਏ.ਐਸ ਨਗਰ, 04 ਜੂਨ 2021
ਅੱਜ ਦੇ ਵਿਸ਼ੇਸ਼ ਸੈਸ਼ਨ ਵਿੱਚ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਬੱਚਿਆਂ ਨਾਲ ਸੁੰਦਰ ਲਿਖਾਈ ਚਿੱਤਰਕਾਰੀ ਦੇ ਨੁਕਤੇ ਸਾਂਝੇ ਕੀਤੇ ਅਤੇ ਉਨ੍ਹਾਂ ਚਿੱਤਰਕਾਰੀ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਬੱਚਿਆਂ ਨੂੰ ਲਿਖਾਈ ਸੁਧਾਰ ਅਤੇ ਚਿੱਤਰਕਲਾ ਵਿੱਚ ਹੋਰ ਨਿਖਾਰ ਲਿਆਉਣ ਲਈ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਕੁਝ ਖ਼ਾਸ ਨੁਕਤੇ ਦੱਸੇ। ਬੱਚਿਆਂ ਨੇ ਇਹ ਸਾਰੀ ਜਾਣਕਾਰੀ ਨੂੰ ਬਹੁਤ ਲਾਹੇਵੰਦ ਹੈ ਦੱਸਿਆ ਕਿ ਇਹ ਸਾਰੇ ਖ਼ਾਸ ਟਿੱਪਸ ਉਹਨਾਂ ਦੇ ਬਹੁਤ ਕੰਮ ਆਉਣਗੇ । ਇਸ ਸੈਸ਼ਨ ਦੇ ਅੰਤ ਵਿੱਚ ਗੁਰਪ੍ਰੀਤ ਸਿੰਘ ਨਾਮਧਾਰੀ ਵੱਲੋਂ ਬੱਚਿਆਂ ਲਈ ਸੁੰਦਰ ਲਿਖਾਈ ਅਤੇ ਚਿੱਤਰਕਲਾ ਵਿੱਚ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਇਨਾਮਾਂ ਦੀ ਵੀ ਘੋਸ਼ਣਾ ਕੀਤੀ।
ਆਯੋਜਕ ਮੈਡਮ ਸੁਦੀਪ ਨੇ ਸਮਰ ਕੈਂਪ ਵਿੱਚ ਮਸ਼ਹੂਰ ਚਿੱਤਰਕਾਰ ਸਟੇਟ-ਨੈਸ਼ਨਲ ਅਵਾਰਡੀ ਅਧਿਆਪਕ ਨਾਲ ਰੂਬਰੂ ਨੂੰ ਇਕ ਸਫ਼ਲ ਉਪਰਾਲਾ ਦੱਸਿਆ। ਕਿਉਂਕਿ ਜਿਉਂ ਜਿਉਂ ਵੱਖਰੇ ਵੱਖਰੇ ਖੇਤਰਾਂ ਵਿਚ ਮਸ਼ਹੂਰ ਅਤੇ ਜਾਣਕਾਰ ਸ਼ਖਸੀਅਤਾਂ ਨਾਲ ਵਿਦਿਆਰਥੀਆਂ ਨੂੰ ਰੂ-ਬ-ਰੂ ਕਰਵਾਇਆ ਜਾ ਰਿਹਾ ਹੈ ਤਿਉਂ ਤਿਉਂ ਬੱਚਿਆਂ ਦਾ ਸਮਰ ਕੈਂਪ ਵਿਚ ਰੁੱਝਾਨ ਅਤੇ ਲਗਾਅ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਕੈਂਪ ਦੇ ਦਿਨ ਵਧਾਉਣਦੀ ਮੰਗ ਹੋਰ ਜ਼ੋਰ ਫੜਦੀ ਜਾ ਰਹੀ ਹੈ। ਇਸ ਗੱਲ ਤੋਂ ਬਹੁਤ ਖੁਸ਼ ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਹਿੰਦੀ ਅਧਿਆਪਕਾ ਨੇ ਇਸ ਵਿੱਚ ਦੋ ਦਿਨ ਦਾ ਹੋਰ ਵਾਧੇ ਦਾ ਭਰੋਸਾ ਦਵਾਇਆ।
ਸਮਰ ਕੈਂਪ ਦੇ ਦਸਵੇਂ ਦਿਨਾਂ ਸਟੇਟ ਅਵਾਰਡੀ ਮੈਡਮ ਹਰਮੇਸ਼ ਕੌਰ ਯੋਧੇ ਪ੍ਰਸਿੱਧ ਲੇਖਿਕਾ ਗਾਇਕਾ ਪੰਜਾਬੀ ਨਾਲ ਮੁਲਾਕਾਤ ਕਰਵਾਈ ਜਾਵੇਗੀ । ਜਿਸ ਵਿਚ ਸੱਭਿਆਚਾਰ ਵਿਰਸੇ ਨੂੰ ਸੰਭਾਲਣ ਬਾਰੇ ਚਰਚਾ ਕੀਤੀ ਜਾਵੇਗੀ ਉਹਨਾਂ ਦੀਆਂ ਸਭਿਆਚਾਰਕ ਵੀਡੀਓਜ ਆਨਲਾਈਨ ਸਾਂਝੀਆਂ ਕੀਤੀਆਂ ਜਾਣਗੀਆਂ । ਇਸ ਉਪਰੰਤ ਕੈਂਪ ਦੇ ਗਿਆਰਵੇਂ ਦੇ ਵਿਦਿਆਰਥੀਆਂ ਦਾ ਸਭਿਆਚਾਰਕ ਗੀਤ ਗਾਇਨ ਮੁਕਾਬਲਾ ਕਰਵਾਇਆ ਜਾਵੇਗਾ ਜਾਵੇਗਾ।