ਸੁਖਜੋਤ ਕੌਰ ਨੇ ਹਾਸਿਲ ਕੀਤਾ ਪਹਿਲਾ ਸਥਾਨ
ਪਟਿਆਲਾ 7 ਮਈ:
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾਣ ਵਾਲੇ ਮੁਕਾਬਲਿਆਂ ਦੀ ਲੜੀ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੇ ਪ੍ਰਿੰਸੀਪਲ ਰਾਜੇਸ਼ ਕੁਮਾਰ ਮੋਦੀ ਦੀ ਅਗਵਾਈ ‘ਚ ਲੇਖ ਮੁਕਾਬਲੇ ਕਰਵਾਏ ਗਏ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖ਼ਸੀਅਤ, ਬਾਣੀ, ਫ਼ਿਲਾਸਫ਼ੀ, ਕੁਰਬਾਨੀ ਤੇ ਸਿੱਖਿਆਵਾਂ ‘ਤੇ ਅਧਾਰਿਤ ਆਨਲਾਈਨ ਕਰਵਾਏ ਗਏ ਲੇਖ ਮੁਕਾਬਲਿਆਂ ‘ਚ ਵੱਡੀ ਗਿਣਤੀ ‘ਚ ਵਿਦਿਆਰਥੀਆਂ ਨੇ ਹਿੱਸਾ ਲਿਆ।
ਸਕੂਲ ਦੇ ਲੈਕਚਰਾਰ ਸਰੀਰਿਕ ਸਿੱਖਿਆ ਦਲਜੀਤ ਸਿੰਘ ਗੋਰਾਇਆ ਦੀ ਦੇਖ-ਰੇਖ ‘ਚ ਕਰਵਾਏ ਗਏ ਲੇਖ ਮੁਕਾਬਲਿਆਂ ‘ਚ ਸੁਖਜੋਤ ਕੌਰ (ਬਾਰਵੀਂ ਜਮਾਤ) ਪਹਿਲੇ, ਅਮਨਪ੍ਰੀਤ ਕੌਰ (ਬਾਰਵੀਂ ਜਮਾਤ) ਦੂਸਰੇ, ਦਵਿੰਦਰ ਕੌਰ (11ਵੀਂ ਜਮਾਤ) ਤੀਸਰੇ ਤੇ ਜਸ਼ਨਪ੍ਰੀਤ ਕੌਰ ਤੇ ਸਾਨੀਆ ਚੌਥੇ ਸਥਾਨ ‘ਤੇ ਰਹੀਆਂ।
ਪ੍ਰਿੰ. ਰਾਜੇਸ਼ ਕੁਮਾਰ ਮੋਦੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ, ਬਾਣੀ ਤੇ ਸ਼ਖ਼ਸੀਅਤ ਨੂੰ ਪ੍ਰੇਰਨਾ ਸਰੋਤ ਬਣਾਉਣ ਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ, ਵਿਦਿਆਰਥੀਆਂ ਦੇ ਲੇਖ ਮੁਕਾਬਲੇ ਕਰਵਾਉਣ ਬਹੁਤ ਵੱਡਾ ਉੱਦਮ ਹੈ। ਜਿਸ ਲਈ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਅੱਗੇ ਹੋਣ ਵਾਲੇ ਮੁਕਾਬਲਿਆਂ ‘ਚ ਵੀ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀ ਵੱਡੀ ਗਿਣਤੀ ‘ਚ ਹਿੱਸਾ ਲੈਣਗੇ ਅਤੇ ਅਧਿਆਪਕ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣਗੇ।
ਤਸਵੀਰ- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾੜੂ ਦੀਆਂ ਵਿਦਿਆਰਥਣਾਂ, ਲੈਕਚਰਾਰ ਦਲਜੀਤ ਸਿੰਘ ਦੀ ਦੇਖ-ਰੇਖ ‘ਚ ਲੇਖ ਮੁਕਾਬਲਿਆਂ ‘ਚ ਹਿੱਸਾ ਲੈਂਦੇ ਹੋਏ।