ਅੰਮ੍ਰਿਤਸਰ 24 ਅਗਸਤ 2021
ਮਾਨਯੋਗ ਰਾਜਪਾਲ, ਪੰਜਾਬ ਜੀ ਵਲੋਂ ਸ੍ਰੀ ਰਾਜ ਕੰਵਲ ਪ੍ਰੀਤ ਪਾਲ ਸਿੰਘ ਸੰਧੂ ਉਰਫ ਲੱਕੀ ਨੂੰ ਜ਼ਿਲਾ ਯੋਜਨਾ ਕਮੇਟੀ ਅੰਮ੍ਰਿਤਸਰ ਦਾ ਚੇਅਰਮੈਨ ਨਿਯੁੱਕਤ ਕੀਤਾ ਗਿਆ ਹੈ। ਇਸ ਮੌਕੇ ਪੰਜਾਬ ਦੇ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸ: ਲੱਕੀ ਨੂੰ ਨਿਯੁੱਕਤੀ ਪੱਤਰ ਸੌਂਪਿਆ ਅਤੇ ਮੂੰਹ ਮਿੱਠਾ ਕਰਾ ਕੇ ਸ: ਲੱਕੀ ਨੂੰ ਵਧਾਈ ਦਿੱਤੀ।
ਇਸ ਮੌਕੇ ਸ: ਲੱਕੀ ਨੇ ਕਿਹਾ ਕਿ ਉਸ ਨੂੰ ਜੋ ਵੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਬਾਖੂਬੀ ਨਿਭਾਉਣਗੇ। ਉਨਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਜਿੰਮੇਵਾਰੀ ਦੇ ਕਾਬਲ ਸਮਝਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ ਵੀ ਹਾਜ਼ਰ ਸਨ।
ਕੈਪਸ਼ਨ : ਪੰਜਾਬ ਦੇ ਖਜ਼ਾਨਾ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸ: ਲੱਕੀ ਨੂੰ ਨਿਯੁੱਕਤੀ ਪੱਤਰ ਸੌਂਪਦੇ ਹੋਏ। ਨਾਲ ਨਜ਼ਰ ਆ ਰਹੇ ਹਨ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ