ਫਾਜਿਲਕਾ 1 ਫਰਵਰੀ 2024
ਸ੍ਰੀ ਵਿਪਨ ਕੁਮਾਰ ਨੇ ਅਰਨੀਵਾਲਾ ਸੇਖ ਸੁਭਾਨ ਵਿਖੇ ਨਾਇਬ ਤਹਿਸੀਲਦਾਰ ਵੱਜੋ ਆਪਣਾ ਅਹੁੱਦਾ ਸੰਭਾਲਿਆ। ਇਸ ਤੋਂ ਪਹਿਲਾ ਸ੍ਰੀ ਵਿਪਨ ਕੁਮਾਰ ਖੂਈਆ ਸਰਵਰ ਵਿਖੇ ਆਪਣੀ ਸੇਵਾਵਾ ਨਿਭਾ ਰਹੇ ਸਨ। ਇਸ ਮੌਕੇ ਸਟਾਫ ਵੱਲੋਂ ੳਨ੍ਹਾਂ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਟੀਚੀਆ ਨੂੰ ਸਮੇ ਸਿਰ ਪੂਰਾ ਕਰਨਾ ਅਤੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਉਣਾ ਉਨ੍ਹਾਂ ਦਾ ਪਹਿਲਾ ਫਰਜ ਹੈ। ਉਨ੍ਹਾਂ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਦਫਤਰ ਵਿਚ ਆਏ ਲੋਕਾਂ ਦੇ ਕੰਮਾਂ ਨੂੰ ਬਿਨਾਂ ਕਿਸੇ ਦੇਰੀ ਦੇ ਨੇਪਰੇ ਚਾੜਿਆ ਜਾਵੇ ।