ਫਾਜ਼ਿਲਕਾ ਦੇ ਸਮਾਜ-ਸੇਵਿਆ ਨੇ ਕੈਟਲ ਪੌਂਡ ਵਿੱਚ 76 ਕਿਲ੍ਹੇ ਦਾ ਤੂੜੀ ਦਾ ਨਾੜ ਦਾਨ ਦੇਕੇ ਦਿਤਾ ਸ਼ਹਿਯੋਗ
ਫਾਜ਼ਿਲਕਾ, 26 ਮਈ 2021
ਪੰਜਾਬ ਵਿੱਚ ਬੇ-ਸਹਾਰਾ ਗਊਵੰਸ਼ ਨਾਲ ਸੜਕਾਂ ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਐਨੀਮਲ ਵੈਲਫ਼ੇਅਰ ਸੋਸਾਇਟੀ (ਕੈਟਲ ਪੌਂਡ) ਗਊਸ਼ਾਲਾਵਾਂ ਦਾ ਨਿਰਮਾਣ ਕੀਤਾ ਗਿਆ ਹੈ।ਇਨ੍ਹਾਂ ਐਨੀਮਲ ਸੋਸਾਇਟੀਆਂ ਨੂੰ ਸੰਭਾਲਣ ਲਈ ਪੰਜਾਬ ਗਊ ਸੇਵਾ ਕਮਿਸ਼ਨ ਦਾ ਸਰਕਾਰ ਵਲੋਂ ਗਠਨ ਕੀਤਾ ਗਿਆ ਜਿਸ ਦੇ ਚੇਅਰਮੈਨ ਸ਼੍ਰੀ ਸਚਿਨ ਸ਼ਰਮਾਂ ਨੂੰ ਬਣਾਇਆ ਗਿਆ ਹੈ।ਇਸ ਲੜੀ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਦੇਖ ਰੇਖ ਵਿੱਚ ਜ਼ਿਲ੍ਹਾ ਐਨੀਮਲ ਵੈਲਫ਼ੇਅਰ ਸੋਸਾਇਟੀ (ਕੈਟਲ ਪੌਂਡ) ਗਊਸ਼ਾਲਾ ਚਲਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਸ੍ਰੀ ਵਿਨੀਤ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀ ਹਰੀਸ਼ ਨਾਇਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲੇ ਅੰਦਰ ਕੈਟਲ ਪੌਂਡ ਚਲਾਈ ਜਾ ਰਹੀ ਹੈ ਜਿਸ ਵਿੱਚ 450 ਦੇ ਕਰੀਬ ਗਊਵੰਸ਼ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਸਰਕਾਰ ਅਤੇ ਸਮਾਜ-ਸੇਵਿਆਂ ਦੇ ਨਾਲ ਚਲਾਇਆ ਜਾ ਰਿਹਾ ਹੈ।ਇਸ ਕੈਟਲ ਪੌਂਡ ਵਿੱਚ 6 ਕਰਮਚਾਰੀ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਕੈਟਲ ਪੌਂਡ ਦੇ ਕਰਮਚਾਰੀਆਂ ਅਤੇ ਸਮਾਜ-ਸੇਵਿਆਂ ਦੇ ਸਹਿਯੋਗ ਨਾਲ ਪਿੰਡਾਂ ਦੇ ਲੋਕਾਂ ਨੂੰ ਸਮੇਂ ਸਮੇਂ ਤੇ ਗਊਵੰਸ਼ ਦੀ ਭਲਾਈ ਲਈ ਜਾਗਰੂਕਤਾਂ ਮੁਹਿੰਮ ਵੀ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਵਿੱਚ ਕਣਕ ਦੀ ਕਟਾਈ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਨਾੜ ਤੋਂ ਤੂੜੀ ਬਣਾਈ ਜਾਂਦੀ ਹੈ। ਇਸ ਸੀਜਨ ਵਿੱਚ ਫਾਜ਼ਿਲਕਾ ਦੇ ਸਮਾਜ-ਸੇਵਿਆਂ ਵਲੋਂ ਕੈਟਲ ਪੌਂਡ ਵਿੱਚ ਤੂੜੀ ਦਾ ਨਾੜ ਦਾਨ ਵਜੋਂ ਦੇ ਕੇ ਪੂਨੀਆ ਦੇ ਬਾਗੀ ਬਣੇ ਹਨ।ਇਸ ਮੌਕੇ ਉਨਾਂ ਕਿਹਾ ਕਿ 10 ਕਿਲੇ ਦਾ ਨਾੜ, (ਸ਼ਾਮ ਲਾਲ ਧੜਿਆ), 7 ਕਿਲੇ ਨਾੜ (ਦਿਨੇਸ਼ ਮੋਦੀ), 23 ਕਿਲੇ ਨਾੜ (ਸ਼੍ਰੀ ਮਤੀ ਅਨੁਰਾਧਾ ਕਾਲੜਾ), 8 ਕਿਲੇ ਨਾੜ (ਸ਼੍ਰੀ ਭਜਨ ਲਾਲ ਚੁੱਘ) ਪਿੰਡ ਲਾਲੋ ਵਾਲੀ , 28 ਕਿਲੇ ਨਾੜ (ਸ਼੍ਰੀ ਮਹਾਵੀਰ ਪ੍ਰਸ਼ਾਦ ਮੋਦੀ) ਪਿੰਡ ਲਾਲੋ ਵਾਲੀ ਨੇ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ 5 ਸਮਾਜ-ਸੇਵਿਆ ਨੇ ਕੁਲ 76 ਕਿਲੇ ਨਾੜ ਦਾਨ ਦਿੱਤਾ ਹੈ ਜਿਸ ਤੇ ਉਨ੍ਹਾਂ ਵਲੋ ਤੂੜੀ ਬਣਾਉਣ ਵਾਲੀ ਮਸ਼ੀਨ ਭੇਜ ਕੇ ਤੂੜੀ ਬਣਵਾ ਕੇ ਕੈਟਲ ਪੌਂਡ ਲਿਆਂਦੀ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਪਤੀ ਪੂਰਨ ਦੇ ਪੂਰਵ ਸਰਪੰਚ ਲਖਬੀਰ ਸਿੰਘ ਅਤੇ ਸਮਾਜ-ਸੇਵੀ ਵਿਨੋਦ ਕੁਮਾਰ ਨੇ ਨਾਲ ਲਗਦੇ ਪਿੰਡਾਂ ਦੇ ਸ਼ਹਿਯੋਗ ਨਾਲ 150 ਕਵੰਤਲ ਤੂੜੀ ਦਾਨ ਦਿਤੀ ਗਈ ਸੀ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਆਏ ਦਿਨ ਕਈ ਲੋਕਾਂ ਵਲੋਂ ਗਊਵੰਸ਼ ਜਦੋ ਦੁੱਧ ਦੇਣਾ ਬੰਦ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸੜਕਾਂ `ਤੇ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਹਾਦਸੇ ਹੋ ਜਾਂਦੇ ਜਨ ਜਿਸ ਨੂੰ ਲੈਕੇ ਕੈਟਲ ਪੌਂਡ ਦੇ ਕੇਅਰ ਟੇਕਰ ਸੋਨੂ ਕੁਮਾਰ ਅਤੇ ਸਮਾਜ-ਸੇਵਿਆ ਵਲੋਂ ਪਿੰਡਾਂ ਵਿੱਚ ਪਹੁੰਚ ਕੇ ਪਿੰਡ ਦੇ ਲੋਕਾਂ ਨੂੰ ਗਊਵੰਸ਼ ਨੂੰ ਸੜਕਾਂ ਤੇ ਛੱਡਣ ਦੀ ਵਜਾਏ ਗਊਸ਼ਾਲਾਵਾਂ ਵਿੱਚ ਛੱਡਣ ਅਤੇ ਕਣਕ ਦੀ ਲਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਨਾਲ ਹੀ ਉਨ੍ਹਾਂ ਨੂੰ ਪਿੰਡ ਨਵਾਂ ਸਲੇਮਸ਼ਾਹ ਵਿਚ ਬਣੀ ਕੈਟਲ ਪੌਂਡ ਵਿੱਚ ਵੱਧ ਤੋਂ ਵੱਧ ਸ਼ਹਿਯੋਗ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।