ਰਾਜ ਰਤਨ ਅੰਬੇਡਕਰ, ਕੈਨੇਡਾ ਤੋਂ ਐਨਆਰਆਈ ਚੰਚਲ ਮੱਲ ਮੁੱਖ ਬੁਲਾਰੇ ਹੋਣਗੇ; ਸਮਾਜ ਨਾਲ ਜੁੜੇ ਅਹਿਮ ਵਿਸ਼ਿਆਂ ਤੇ ਹੋਵੇਗੀ ਚਰਚਾ
ਲੁਧਿਆਣਾ 23-02-2024
ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ‘ਤੇ ਅੰਬੇਡਕਰ ਨਵਯੁਵਕ ਦਲ ਇਕਾਈ ਜਗਦੀਸ਼ ਕਲੋਨੀ ਵੱਲੋਂ ਵਿਸ਼ਾਲ ਵਿਚਾਰਕ ਸੰਮੇਲਨ ਕੀਤਾ ਜਾ ਰਿਹਾ ਹੈ, ਜਿਸ ‘ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਸਮੇਤ ਬਹੁਤ ਸਾਰੇ ਬੁੱਧੀਜੀਵੀ ਸਾਥੀਆਂ ਦੇ ਨਾਲ-ਨਾਲ ਭੀਮ ਰਾਓ ਅੰਬੇਡਕਰ ਦਾ ਖੂਨ ਰਾਜ ਰਤਨ ਅੰਬੇਡਕਰ ਜੀ ਪਹੁੰਚ ਰਹੇ ਹਨ। ਇਹ ਸਮਾਗਮ 25 ਫਰਵਰੀ ਨੂੰ ਦੁਰਗਾ ਕਲੋਨੀ, ਢੰਡਾਰੀ ਖੁਰਦ ਵਿਖੇ ਸਵੇਰੇ 10:30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗਾ।
ਇਸ ਸਬੰਧੀ ਇਕ ਮੀਟਿੰਗ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਦੀ ਅਗਵਾਈ ਹੇਠ ਦੁਰਗਾ ਕਲੋਨੀ ਰੋਡ, ਢੰਡਾਰੀ ਖੁਰਦ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਲਵਲੀ ਅਤੇ ਪ੍ਰੇਮੀ ਨੇ ਕਿਹਾ ਕਿ ਕਾਨਫਰੰਸ ਵਿੱਚ ਬਹੁਜਨ ਸਮਾਜ ਵਿੱਚ ਪੈਦਾ ਹੋਏ ਅਨੇਕਾਂ ਮਹਾਪੁਰਖਾਂ ਦੇ ਵਿਚਾਰਾਂ ਦੇ ਨਾਲ-ਨਾਲ ਅੱਜ ਦੇ ਸਮੇਂ ਵਿੱਚ ਸਮਾਜ ਦੀ ਤਰਸਯੋਗ ਹਾਲਤ ਅਤੇ ਬਹੁਜਨ ਸਮਾਜ ਵਿੱਚ ਵੱਡੀ ਪੱਧਰ ’ਤੇ ਫੈਲੀ ਬੇਰੁਜ਼ਗਾਰੀ, ਭਵਿੱਖ ਦੀਆਂ ਚਿੰਤਾਵਾਂ ਦੇ ਨਾਲ-ਨਾਲ ਵੱਖ-ਵੱਖ ਥਾਵਾਂ ਤੇ ਸਮਾਜ ਦੇ ਮੈਂਬਰਾਂ ਤੇ ਅੱਤਿਆਚਾਰ ਅਤੇ ਖੋਹੇ ਜਾ ਰਹੇ ਅਧਿਕਾਰਾਂ ਵਰਗੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ। ਜਿੰਨ੍ਹਾਂ ਹਾਲਾਤ ਵਿੱਚ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਵਿਚਾਰਧਾਰਾ ’ਤੇ ਅਮਲ ਕਰਨਾ ਸਮੇਂ ਦੀ ਮੁੱਖ ਲੋੜ ਹੈ।
ਉਨ੍ਹਾਂ ਦੱਸਿਆ ਕਿ ਸੰਮੇਲਨ ਦੀ ਸ਼ੁਰੂਆਤ ਭਿੱਖੂ ਪ੍ਰਗਿਆ ਬੋਧੀ ਇੰਚਾਰਜ ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ ਜੀ ਤ੍ਰਿਸਰਨ ਪੰਚਸ਼ੀਲ ਵੱਲੋਂ ਕੀਤੀ ਜਾਵੇਗੀ। ਜਦੋਂਕਿ ਇਸ ਸੰਮੇਲਨ ਦੀ ਅਗਵਾਈ ਪਾਰਟੀ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਕਰਨਗੇ। ਸੰਮੇਲਨ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਪਾਰਟੀ ਪ੍ਰਧਾਨ ਬੰਸੀ ਲਾਲ ਪ੍ਰੇਮੀ ਦੀ ਹੋਵੇਗੀ। ਮੁੱਖ ਬੁਲਾਰੇ ਰਾਜ ਰਤਨ ਅੰਬੇਡਕਰ, ਕੈਨੇਡਾ ਤੋਂ ਐਨ.ਆਰ.ਆਈ ਚੰਚਲ ਮੱਲ ਹੋਣਗੇ। ਇਸ ਤੋਂ ਇਲਾਵਾ, ਕਈ ਬੁੱਧੀਜੀਵੀ ਵੀ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਡਾਕਟਰ, ਵਕੀਲ, ਇੰਜਨੀਅਰ ਆਦਿ ਵਰਗਾਂ ਨਾਲ ਸਬੰਧਤ ਲੋਕ ਸ਼ਾਮਲ ਹਨ। ਕਾਨਫਰੰਸ ਵਿੱਚ ਸਿੱਖ, ਬੋਧੀ, ਜੈਨ, ਦਲਿਤ ਅਤੇ ਪਿੱਛੜੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਵੱਡੀ ਪੱਧਰ ’ਤੇ ਸ਼ਮੂਲੀਅਤ ਕਰਨ ਜਾ ਰਹੇ ਹਨ। ਜਿਸਦਾ ਸੁਨੇਹਾ ਪੂਰੇ ਪੰਜਾਬ ਵਿੱਚ ਹੀ ਨਹੀਂ, ਬਲਕਿ ਪੂਰੇ ਭਾਰਤ ਵਿੱਚ ਜਾਵੇਗਾ, ਤਾਂ ਜੋ ਸਮਾਜ ਦੀ ਨੁਹਾਰ ਇੱਕ ਵਾਰ ਫਿਰ ਤੋਂ ਬੁਲੰਦ ਹੋ ਸਕੇ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਚੇਅਰਮੈਨ ਕਰਨੈਲ ਸਿੰਘ ਸਿੰਘ, ਬੁਲਾਰੇ ਅਜੈ ਸ਼ੁਕਲਾ, ਮੁਸਲਿਮ ਵਿੰਗ ਦੇ ਪ੍ਰਧਾਨ ਨਾਦਿਰ ਲੁਧਿਆਣਵੀ, ਨੰਦ ਲਾਲ ਬੋਧ, ਰਾਮ ਨਿਵਾਸ ਮੌਰੀਆ, ਮੌਤੀ ਖਾਨ ਆਦਿ ਹਾਜ਼ਰ ਸਨ।