ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ ਨੇ ਨੌਜਵਾਨਾਂ ਨੰੁ ਮੁਫ਼ਤ ਕਿੱਤਾ ਮੁਖੀ ਕੋਚਿੰਗ ਮੁਹੱਈਆ ਕਰਵਾਉਣ ਲਈ “ਕੋਸ਼ਿਸ਼” ਪ੍ਰੋਜੈਕਟ ਅਧੀਨ ਵੈਬਸਾਈਟ ਦੀ ਕੀਤੀ ਸ਼ੁਰੂਆਤ

ਤਰਨ ਤਾਰਨ, 23 ਅਗਸਤ 2021
ਜਿਲ੍ਹਾ ਪ੍ਰਸ਼ਾਸ਼ਨ ਅਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਸਹਿਯੋਗ ਨਾਲ ਨੌਜਵਾਨਾਂ ਨੰੁ ਮੁਫ਼ਤ ਕਿੱਤਾ ਮੁਖੀ ਕੋਚਿੰਗ ਮੁਹੱਈਆ ਕਰਵਾਉਣ ਦੇ ਉਪਰਾਲੇ ਤਹਿਤ “ਕੋਸ਼ਿਸ਼” ਪ੍ਰੋਜੈਕਟ ਅਧੀਨ ਵੈਬਸਾਈਟ http://koshishtarntaran.com ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ (ਡਿੰਪਾ) ਵੱਲੋਂ ਅੱਜ ਸਥਾਨਕ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਹਲਕਾ ਵਿਧਾਇਕ ਤਰਨ ਤਾਰਨ ਡਾ. ਧਰਮਬੀਰ ਅਗਨਹੋਤਰੀ, ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ, ਐੱਸ. ਡੀ. ਐੱਮ. ਤਰਨ ਤਾਰਨ ਸ਼੍ਰੀ ਰਜਨੀਸ਼ ਅਰੋੜਾ, ਅਸਿਸਟੈਂਟ ਕਮਿਸ਼ਨਰ-ਕਮ ਐੱਸ. ਡੀ. ਐੱਮ. ਭਿੱਖੀਵਿੰਡ ਸ਼੍ਰੀ ਅਮਨਪ੍ਰੀਤ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਤੇ ਟੇ੍ਰਨਿੰਗ ਅਫਸਰ, ਤਰਨ ਤਾਰਨ ਸ੍ਰੀ ਪ੍ਰਭਜੋਤ ਸਿੰਘ ਅਤੇ ਹੋਰ ਮਹਿਮਾਨਾਂ ਦੀ ਹਾਜ਼ਰੀ ਵਿੱਚ ਲਾਂਚ ਕੀਤੀ ਗਈ।
ਇਸ ਮੌਕੇ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਨੋਜਵਾਨਾਂ ਨੂੰ ਸਰਕਾਰੀ ਨੌਕਰੀ ਦੀ ਤਿਆਰੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਇਸ ਵੈੱਬਸਾਈਟ ਦਾ ਨਿਰਮਾਣ ਕੀਤਾ ਗਿਆ ਹੈ, ਜਿਸ ਦੀ ਸਹਾਇਤਾ ਨਾਲ ਜ਼ਿਲ੍ਹੇ ਅਤੇ ਪੰਜਾਬ ਦੇ ਦੁਰ-ਦੁਰਾਡੇ ਬੈਠੇ ਨਿਮਨ-ਵਰਗ ਦੇ ਵਿਦਿਆਰਥੀ ਜੋ ਕਿ ਅਪਣੇ ਮਜ਼ਬੂਰੀਆਂ ਕਰਕੇ ਇਹਨਾਂ ਨੌਕਰੀਆਂ ਦੀ ਤਿਆਰੀ ਲਈ ਕੋਚਿੰਗ ਨਹੀਂ ਲੈ ਪਾਉਂਦੇ ਸਨ, ਉਹ ਇਸ ਵੈਬਸਾਈਟ ਦੀ ਮੱਦਦ ਨਾਲ ਘਰ ਬੈਠੇ ਹੀ ਸਰਕਾਰੀ ਨੌਕਰੀਆਂ ਦੇ ਪੇਪਰਾਂ ਦੀ ਤਿਆਰੀ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਵੈਬਸਾਈਟ ‘ਤੇ ਆੱਨ-ਲਾਈਨ ਲੈਕਚਰ, ਮੈਗਜ਼ੀਨ, ਕਿਤਾਬਾਂ ਅਤੇ ਨਿਊਜ਼ ਪੇਪਰ ਮੁਫ਼ਤ ਉਪਲੱਬਧ ਹਨ। ਚਾਹਵਾਨ ਨੌਜਵਾਨ ਇਸ ਵੈੱਬਸਾਈਟ ‘ਤੇ ਰਜ਼ਿਸਟ੍ਰੇਸ਼ਨ ਕਰਵਾਕੇ ਮੁਫਤ ਟ੍ਰੇਨਿੰਗ ਲੈ ਸਕਦੇ ਹਨ, ਇਹ ਲੈਕਚਰ ਕੈਰੀਅਰ ਲਾਊਂਚਰ ਸੰਸਥਾ ਅਮ੍ਰਿੰਤਸਰ ਤੋਂ ਮੁਹੱਈਆ ਕਰਵਾਏ ਗਏ ਹਨ। ਹੁਣ ਜਿਲ੍ਹੇ ਦੇ ਨੌਜਵਾਨਾਂ ਨੌਕਰੀਆਂ ਦੀ ਤਿਆਰੀ ਲਈ ਟ੍ਰੇਨਿੰਗ ਲੈਣ ਅਮ੍ਰਿੰਤਸਰ ਜਾਂ ਚੰਡੀਗੜ੍ਹ ਜਾਣ ਦੀ ਬਜਾਏ ਆਪਣੇ ਘਰ ਬੈਠ ਕੇ ਹੀ ਇਹਨਾਂ ਨੌਕਰੀਆਂ ਦੇ ਪੇਪਰਾਂ ਤਿਆਰੀ ਕਰ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਰੋਜ਼ਗਾਰ ਸਬੰਧੀ ਉਪਰਾਲਿਆਂ ਦੀ ਲੜੀ ਵਿੱਚ ਸੱਤਵੇਂ ਮੈਗਾ-ਰੋਜ਼ਗਾਰ ਮੇਲੇ ਸਤੰਬਰ-2021 ਤਹਿਤ ਮਿਤੀ 09 ਸਤੰਬਰ, 2021 ਤੋਂ 17 ਸਤੰਬਰ, 2021 ਤੱਕ ਲਗਾਏ ਜਾ ਰਹੇ ਹਨ, ਜਿਸ ਵਿੱਚ ਭਾਗ ਲੈ ਕੇ ਨੌਜਵਾਨ ਰੋਜ਼ਗਾਰ ਪ੍ਰਾਪਤ ਕਰ ਸਕਦੇ ਹਨ। ਇਸ ਸਬੰਧੀ ਪ੍ਰਾਰਥੀ ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 77173-97013 ‘ਤੇ ਵੀ ਸੰਪਰਕ ਕਰ ਸਕਦੇ ਹਨ।

Spread the love