ਸ. ਪਰਮਜੀਤ ਸਿੰਘ ਢਿੱਲੋਂ ਸਮਰਾਲਾ ਹਲਕੇ ਦੇ ਮੁੱਖ ਸੇਵਾਦਾਰ ਦੀ ਜਿੰਮੇਵਾਰੀ ਸੰਭਾਲਣਗੇ

ਚੰਡੀਗੜ੍ਹ 13 ਮਈ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਨਰਲ ਸਕੱਤਰ ਅਤੇ ਸਮਰਾਲਾ ਹਲਕੇ ਤੋਂ ਪਿਛਲੀ ਵਾਰ ਵਿਧਾਨ ਸਭਾ ਚੋਣ ਲੜੇ ਸ. ਸੰਤਾ ਸਿੰਘ ਉਮੈਦਪੁਰ, ਹਲਕੇ ਦੇ ਅਬਜਰਵਰ ਸ਼ੀ੍ਰ ਹਰੀਸ਼ ਰਾਏ ਢਾਂਡਾ ਅਤੇ ਸਹਾਇਕ ਅਬਜਰਵਰ ਸ਼ੀ੍ਰ ਜੀਵਨ ਧਵਨ, ਹਲਕੇ ਨਾਲ ਸਬੰਧਤ ਸੀਨੀਅਰ ਆਗੂਆਂ ਅਤੇ ਸਰਕਲ ਪ੍ਰਧਾਨਾਂ ਨਾਲ ਲੰਮੇ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ ਕੀਤਾ ਕਿ ਹਲਕਾ ਸਮਰਾਲਾ ਵਿੱਚ ਪਾਰਟੀ ਦੀ ਗਤੀਵਿਧੀਆਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਅਤੇ ਹਲਕੇ ਨੂੰ ਮਜਬੂਤ ਕਰਨ ਲਈ ਹਲਕੇ ਦੀ ਜਿੰਮੇਵਾਰੀ ਪਾਰਟੀ ਦੇ ਨੌਂਜਵਾਨ ਆਗੂ ਸ. ਪਰਮਜੀਤ ਸਿੰਘ ਢਿੱਲੋਂ ਨੂੰ ਦਿੱਤੀ ਜਾਵੇ । ਉਹ ਬਤੌਰ ਮੁੱਖ ਸੇਵਾਦਾਰ ਵਜੋਂ ਸਮਰਾਲਾ ਹਲਕੇ ਦੀ ਕਮਾਂਡ ਸੰਭਾਲਣਗੇ।

Spread the love