ਸ. ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ 6 ਹੋਰ ਅਧਿਕਾਰਤ ਉਮੀਦਵਾਰਾਂ ਦਾ ਐਲਾਨ

SUKHBIR SINGH BADAL
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਸੀ ਸਹਿਮਤੀ ਨਾਲ ਦੋ ਸੀਟਾਂ ਦੀ ਅਦਲਾ-ਬਦਲੀ।

ਚੰਡੀਗੜ੍ਹ 1 ਸਤੰਬਰ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਦੇ 6 ਹੋਰ ਅਧਿਕਾਰਤ ਉਮੀਦਵਾਰਾਂ ਦਾ ਕੀਤਾ। ਇਸ ਅਨੁਸਾਰ ਵਿਧਾਨ ਸਭਾ ਹਲਕਾ ਮੌੜ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ. ਜਗਮੀਤ ਸਿੰਘ , ਤਲਵੰਡੀ ਸਾਬੋ ਤੋਂ ਸਾਬਕਾ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ, ਕੋਟਕਪੁਰਾ ਤੋਂ ਸਾਬਕਾ ਵਿਧਾਇਕ  ਸ. ਮਨਤਾਰ ਸਿੰਘ ਬਰਾੜ, ਫਰੀਦਕੋਟ ਤੋਂ ਸ. ਪਰਮਬੰਸ ਸਿੰਘ ਰੋਮਾਣਾ, ਜੈਤੋਂ ਐਸ.ਸੀ ਹਲਕੇ ਤੋਂ ਸ. ਸੂਬਾ ਸਿੰਘ ਬਾਦਲ ਅਤੇ ਮੁਕਤਸਰ ਹਲਕੇ ਤੋਂ  ਮੌਜੂਦਾ ਵਿਧਾਇਕ ਸ. ਕੰਵਰਜੀਤ ਸਿੰਘ ਰੋਜੀ ਬਰਕੰਦੀ ਉਮੀਦਵਾਰ ਹੋਣਗੇ।

Spread the love