ਸ. ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾ ਕਰਤਾਰਪੁਰ ਦੇ 9 ਸਰਕਲ ਪ੍ਰਧਾਨਾਂ ਦਾ ਐਲਾਨ।

SUKHBIR SINGH BADAL
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਆਪਸੀ ਸਹਿਮਤੀ ਨਾਲ ਦੋ ਸੀਟਾਂ ਦੀ ਅਦਲਾ-ਬਦਲੀ।

ਚੰਡੀਗੜ੍ਹ 3 ਅਗਸਤ 2021 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਜਿਲਾ ਜਲੰਧਰ ਦੇ ਅਬਜਰਵਰ ਸ. ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਥਾਨਕ ਲੀਡਰਸ਼ਿਪ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ 9 ਸਰਕਲ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਡਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਨੂੰ 9 ਸਰਕਲਾਂ ਵਿੱਚ ਵੰਡਿਆ ਗਿਆ ਹੈ। ਉਹਨਾਂ ਦੱਸਿਆ ਕਿ ਜਿਹਨਾਂ ਸੀਨੀਅਰ ਆਗੂਆਂ ਨੂੰ ਸਰਕਲ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਗੁਰਜਿੰਦਰ ਸਿੰਘ ਭਤੀਜਾ ਨੂੰ ਸਰਕਲ ਪ੍ਰਧਾਨ ਕਰਤਾਰਪੁਰ (ਦਿਹਾਤੀ), ਸ. ਸੇਵਾ ਸਿੰਘ ਨੂੰ ਸਰਕਲ ਪ੍ਰਧਾਨ ਕਰਤਾਰਪੁਰ (ਸ਼ਹਿਰੀ), ਸ. ਕਮਲਜੀਤ ਸਿੰਘ ਘੁੰਮਣ ਨੂੰ ਸਰਕਲ ਪ੍ਰਧਾਨ ਜਮਾਲਪੁਰ, ਸ. ਗੁਰਦੀਪ ਸਿੰਘ ਲਾਧੜਾ ਨੂੰ ਸਰਕਲ ਪ੍ਰਧਾਨ ਲਾਧੜਾ, ਸ. ਭਗਵੰਤ ਸਿੰਘ ਫਤਿਹ ਜਲਾਲ ਨੂੰ ਸਰਕਲ ਪ੍ਰਧਾਨ ਮਕਸੂਦਾਂ, ਸ. ਹਰਬੰਸ ਸਿੰਘ ਮੰਡ ਨੂੰ ਸਰਕਲ ਪ੍ਰਧਾਨ ਮੰਡ, ਸ. ਜਸਵੰਤ ਸਿੰਘ ਪੱਖੂ ਗਾਖਲ ਨੂੰ ਸਰਕਲ ਪ੍ਰਧਾਨ ਗਾਖਲ, ਸ. ਜਗਜੀਤ ਸਿੰਘ ਜੱਗੀ ਸਰਕਲ ਪ੍ਰਧਾਨ ਲਾਂਬੜਾ ਅਤੇ ਸ. ਪ੍ਰਭਜੋਤ ਸਿੰਘ ਜੋਤੀ ਨੂੰ ਸਰਕਲ ਪ੍ਰਧਾਨ ਜੰਡੂ ਸਿੰਘਾ ਬਣਾਇਆ ਗਿਆ ਹੈ। ਡਾ. ਚੀਮਾ ਨੇ ਦੱਸਿਆ ਕਿ ਸ. ਜਗਰੂਪ ਸਿੰਘ ਚੋਹਲਾ ਸਾਹਿਬ ਅਤੇ ਡਾ. ਅਮਰਜੀਤ ਸਿੰਘ ਬੁਲੰਦਪੁਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।

Spread the love