ਸਪੀਕਰ ਨੇ 88 ਲੱਖ ਦੀ ਲਾਗਤ ਨਾਲ ਗੱਗ ਵਿਚ ਤਿਆਰ ਪੁੱਲ ਕੀਤਾ ਲੋਕ ਅਰਪਣ
ਮੰਗਲੂਰ,ਬਾਸ ਮਾਰਗ ਉਤੇ 72 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦਾ ਰੱਖਿਆ ਨੀਂਹ ਪੱਥਰ
22 ਕਰੋੜ ਦੀ ਲਾਗਤ ਨਾਲ ਚਾਦਲਾਂ,ਸੁਆਮੀਪੁਰ, ਥਲੂਹ ਅਤੇ ਭਾਓਵਾਲ ਵਿਚ ਬਣਨਗੇ ਨਵੇ ਚਾਰ ਪੁੱਲ-ਸਪੀਕਰ
25 ਨਵੇਂ ਸਿੰਚਾਈ ਟਿਊਵਬੈਲਾ ਦਾਂ ਕੰਮ ਜਲਦੀ ਹੋਵੇਗਾ ਸੁਰੂ
ਕੀਰਤਪੁਰ ਸਾਹਿਬ ਦੇ ਸਟੀਲ ਬਰਿੱਜ ਦਾ ਕੰਮ ਇੱਕ ਮਹੀਨੇ ਵਿਚ ਸੁਰੂ ਹੋਵੇਗਾ
ਸ੍ਰੀ ਅਨੰਦਪੁਰ ਸਾਹਿਬ 05 ਜੂਨ 2021
ਨੇ ਅੱਜ ਗੱਗ ਵਿਚ 88 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੁਲ ਨੂੰ ਲੋਕ ਅਰਪਣ ਕੀਤਾ ਅਤੇ ਇਸ ਦੇ ਨਾਲ 30 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਮੰਗਲੂਰ, ਬਾਸ ਮਾਰਗ ਉਤੇ 72 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਕੰਮ ਸੁਰੂ ਕਰਵਾਇਆ, ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ 22 ਕਰੋੜ ਦੀ ਲਾਗਤ ਨਾਲ ਚਾਰ ਹੋਰ ਨਵੇ ਪੁਲ ਚਾਦਲਾਂ,ਸੁਆਮੀਪੁਰ, ਥਲੂਹ ਅਤੇ ਭਾਓਵਾਲ ਵਿਚ ਬਣਾਉਣ ਦਾ ਐਲਾਨ ਵੀ ਕੀਤਾ।
ਗੱਗ ਵਿਚ ਪੁਲ ਨੂੰ ਲੋਕ ਅਰਪਣ ਕਰਨ ਉਪਰੰਤ ਅੱਜ ਰਾਣਾ ਕੇ.ਪੀ ਸਿੰਘ ਨੇ ਹਲਕੇ ਵਿਚ ਤੇਜੀ ਨਾਂਲ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਦੱਸਿਆ ਕਿ ਕੋਨੇ-ਕੋਨੇ ਵਿਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਜਿਸ ਨਾਲ ਇਸ ਇਲਾਕੇ ਦੀ ਨੁਹਾਰ ਬਦਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸਿੰਚਾਈ ਲਈ ਪਾਣੀ ਉਪਲੱਬਧ ਕਰਵਾਉਣ ਲਈ 25 ਨਵੇ ਟਿਊਵਬੈਲ ਲਗਾਏ ਜਾਣੇ ਹਨ, ਜਿਨ੍ਹਾ ਦਾ ਕੰਮ ਜਲਦੀ ਸੁਰੂ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਵਿਚ ਕਰੋੜਾ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੀਲ ਬਰਿੱਜ ਦਾ ਕੰਮ ਵੀ ਇਸੇ ਮਹੀਨੇ ਸੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਜਾ ਰਹੀ ਹੈ। ਸ਼ਹਿਰੀ ਅਤੇ ਪੇਡੂ ਖੇਤਰਾਂ ਵਿਚ ਬਿਨਾ ਭੇਦਭਾਵ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ।
ਅੱਜ ਆਰ.ਜੀ.ਐਨ ਰੋਡ ਤੋ ਗੱਗ ਸੜਕ ਤੇ ਬਣੇ ਪੁਲ ਬਾਰੇ ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਤੋ ਉਪਲੱਬਧ 88 ਲੱਖ ਰੁਪਏ ਦੇ ਫੰਡਾਂ ਨਾਲ ਮੁਕੰਮਲ ਹੋਏ ਪੁਲ ਦੇ 5 ਸਪੈਨ ਹਨ, ਹਰ ਸਪੈਨ ਦਾ ਸਾਈਜ਼ 6×4.5 ਮੀਟਰ ਹੈ। ਆਰ.ਜੀ.ਐਨ ਤੋ ਗੱਗ ਸੜਕ ਦੀ ਸਪੈਸ਼ਲ ਰਿਪੇਅਰ ਬਾਰੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਤੋ ਪ੍ਰਾਪਤ ਫੰਡਾਂ ਨਾਲ ਇਸ ਸੜਕ ਦਾ ਕੰਮ ਹੋਵੇਗਾ। ਇਸ ਸੜਕ ਦੀ ਲੰਬਾਈ 2.5 ਕਿਲੋਮੀਟਰ ਹੈ। ਇਸ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਵੱਡੀ ਸਹੂਲਤ ਮਿਲੇਗੀ।ਇਸ ਸੜਕ ਦੀ ਉਸਾਰੀ ਤੇ ਲਗਭਗ 30.64 ਲੱਖ ਰੁਪਏ ਦਾ ਖਰਚਾ ਆਵੇਗਾ।ਉਨ੍ਹਾਂ ਕਿਹਾ ਕਿ ਇਸ ਸੜਕ ਦਾ ਕੰਮ ਵੀ ਜਲਦੀ ਸੁਰੂ ਕਰਵਾਇਆ ਜਾ ਰਿਹਾ ਹੈ।
ਇਸ ਮੋਕੇ ਰਮੇਸ਼ ਦਸਗਰਾਈ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਰੂਪਨਗਰ, ਕਮਲਦੇਵ ਜੋਸ਼ੀ ਡਾਇਰੈਕਟਰ ਪੀਆਰਟੀਸੀ, ਕ੍ਰਿਸ਼ਨਾ ਦੇਵੀ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਰੂਪਨਗਰ, ਨੌਜਵਾਨ ਆਗੂ ਰਾਣਾ ਵਿਸਵਪਾਲ ਸਿੰਘ,ਰਾਕੇਸ਼ ਚੌਧਰੀ ਚੇਅਰਮੈਨ ਬਲਾਕ ਸੰਮਤੀ ਸ੍ਰੀ ਅਨੰਦਪੁਰ ਸਾਹਿਬ, ਪ੍ਰੇਮ ਸਿੰਘ ਬਾਸੋਵਾਲ, ਪਿਆਰਾ ਸਿੰਘ ਦੜੌਲੀ,ਆਲਮ ਖਾਨ, ਕਮਲ ਬੈਂਸ, ਸੁਰੇਸ਼ ਜੋਸ਼ੀ, ਸਰਦਾਰੀ ਲਾਲ,ਕਿਰਨ ਦੇਵੀ, ਭੁਪਿੰਦਰ ਕੁਮਾਰ ਆਦਿ ਹਾਜਰ ਸਨ।