ਗੁਰਦਾਸਪੁਰ, 27 ਮਈ 2021 ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਕੋਵਿਡ ਪੀੜਤਾਂ ਨੂੰ ਮੈਡੀਕਲ ਅਤੇ ਹੋਰ ਐਮਰਜੰਸੀ ਸਹਲੂਤਾਂ ਮੁਹੱਈਆ ਕਰਨ ਦੇ ਮੰਤਵ ਨਾਲ ਅਤੇ ਜੇਕਰ ਕੋਈ ਹਸਪਤਾਲ ਕੋਵਿਡ ਪੀੜਤ ਕੋਲੋਂ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਲਈ 24 ਘੰਟੇ ਕੰਮ ਕਰਨ ਵਾਲਾ ਕੋਵਿਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ ਨੇ ਦੱਸਿਆ ਕਿ ਹਸਪਤਾਲਾਂ ਦੇ ਚਾਰਜਿਜ਼ ਨਿਰਧਾਰਤ ਕੀਤੇ ਗਏ ਹਨ, ਜਿਵੇਂ ਨੈਬ (N128) ਐਕਰੀਡੇਟਿਡ ਹਸਪਤਾਲ ਵਲੋਂ ਵਾਰਡ ਚਾਰਜ 9 ਹਜਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 13 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ ਅਤੇ ਨਾਨ-ਨੈਬ ਐਕਰੀਡੈਟਿਡ ਹਸਪਤਾਲ ਵਲੋਂ ਵਾਰਡ ਚਾਰਜ 8 ਹਜ਼ਾਰ ਰੁਪਏ ਪ੍ਰਤੀ ਦਿਨ ਅਤੇ ਸਪੈਸ਼ਲ ਆਈਸ਼ੋਲੇਸ਼ਨ ਰੂਮ ਦਾ 12 ਹਜਾਰ ਰੁਪਏ ਪ੍ਰਤੀ ਦਿਨ ਵਸੂਲ ਕੀਤਾ ਜਾ ਸਕਦਾ ਹੈ । ਇਹ ਰੇਟ ਵੱਧ ਤੋਂ ਵੱਧ ਹਨ, ਹਸਪਤਾਲ ਇਨਾਂ ਰੇਟਾਂ ਤੋਂ ਘੱਟ ਰੇਟ, ਇਲਾਜ ਦੇ ਹਿਸਾਬ ਨਾਲ ਲੈ ਸਕਦੇ ਹਨ।
ਦੋਵੇਂ ਤਰਾਂ ਦੇ ਹਸਪਤਾਲ (ਨੈਬ ਅਤੇ ਨਾਨ ਨੈਬ ਐਕਰੀਡੇਟਿਡ ਹਸਪਤਾਲ), ਉਪਰੋਕਤ ਚਾਰਜ਼ਿਜਾਂ ਵਿਚ ਬੈੱਡ, ਖਾਣਾ, ਡਾਕਟਰੀ, ਨਰਸਿੰਗ ਕੇਅਰ, ਦਵਾਈਆਂ, ਸਿੰਗਲ ਡਾਇਲਸਸ, ਟੈਸਟ, ਇਲਾਜ ਅਤੇ ਗੰਭੀਰ ਬਿਮਾਰੀਆਂ ਨਾਲ ਪੀੜਤਾਂ ਦਾ ਸਟੈਂਡਰਡ ਤਰੀਕੇ ਨਾਲ ਦੇਖਭਾਲ ਕਰਨਾ ਸ਼ਾਮਲ ਹੈ। ਪਰ ਰੈਮੀਡੀਸੀਵਰ, ਸਪੈਸ਼ਲ ਟੈਸਟ ਜਿਵੇਂ ਆਈ.ਐਲ 6 ਦਾ ਵੱਖਰਾ ਖਰਚਾ ਚਾਰਜ਼ਿਜ ਕੀਤਾ ਜਾ ਸਕਦਾ ਹੈ, ਐਚ.ਐਨ.ਐਫ.ਸੀ, ਜੇ ਲੋੜ ਹੋਵੇ ਤਾਂ ਵੱਖਰੇ ਤੋਰ ਤੇ 2 ਹਜ਼ਾਰ ਪ੍ਰਤੀ ਦਿਨ ਚਾਰਜ ਕੀਤੇ ਜਾ ਸਕਦੇ ਹਨ।
ਉਨਾਂ ਅੱਗੇ ਕਿਹਾ ਕਿ ਜੇਕਰ ਕੋਈ ਹਸਪਤਾਲ ਵਾਲਾ ਉਪਰੋਕਤ ਨਿਰਧਾਰਤ ਕੀਤੇ ਗਏ ਰੇਟਾਂ ਤੋਂ ਵੱਧ ਪੈਸੇ ਵਸੂਲ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਅਤੇ ਇਸ ਤੋਂ ਇਲਾਵਾ ਜਿਲੇ ਅੰਦਰ ਮੈਡੀਕਲ ਸਹੂਲਤ ਲੈਣ, ਕੋਵਿਡ ਪੀੜਤਾਂ ਨੂੰ ਹੋਰ ਐਮਰਜੰਸੀ ਸਹੂਲਤਾਂ ਜਾਂ ਉਨਾਂ ਦੇ ਰਿਸਤੇਦਾਰਾਂ ਨੂੰ ਜਾਂ ਹਸਪਤਾਲਾਂ ਵਿਚ ਕੋਵਿਡ ਪੀੜਤਾਂ ਦੇ ਇਲਾਜ ਸਬੰਧੀ ਸਹੂਲਤ ਲੈਣੀ ਹੋਵੇ ਤਾਂ ਉਹ 97800-02601, 01874-221966, 01874-502863 ਅਤੇ 85589-42110 ਨੰਬਰ ਹਨ, ਇਨਾਂ ਨੰਬਰਾਂ ਉੱਪਰ ਕਾਲ ਜਾਂ ਵਟਸਅਪ ਕਰ ਸਕਦਾ ਹੈ। ਇਹ ਨੰਬਰ 24 ਘੰਟੇ ਉਪਲਬੱਧ ਹਨ ਅਤੇ ਇਹ ਕੰਟਰੋਲ ਰੂਮ ਪੁਲਿਸ ਲਾਈਨ ਗੁਰਦਾਸਪੁਰ ਵਿਖੇ ਚੱਲ ਰਿਹਾ ਹੈ।
ਇਸ ਮੌਕੇ ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੋਵਿਡ ਮਹਾਂਮਾਰੀ ਦੇ ਬਿਮਾਰੀ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮਾਸਕ ਪਾ ਕੇ ਰੱਖਿਆ ਜਾਵੇ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਹੱਥਾਂ ਨੂੰ ਸਾਬੁਣ ਨਾਲ ਵਾਰ –ਵਾਰ ਧੋਤਾ ਜਾਵੇ ਅਤੇ ਯੋਗ ਵਿਅਕਤੀ ਕੋਵਿਡ ਵੈਕਸੀਨ ਜਰੂਰ ਲਗਾਉਣ।