ਹਿੰਦੂਸਤਾਨ ਯੂਨੀਲੀਵਰ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨੂੰ 10 ਆਕਸੀਜਨ ਕੰਸੇਨਟ੍ਰੇਟਰ ਭੇਟ

ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਕਰੋਨਾ ਦੀ ਇਸ ਜੰਗ ਵਿੱਚ ਹੋਰਨਾਂ ਸਮਰੱਥਾਵਾਨ ਵਿਅਕਤੀਆਂ ਨੂੰ ਅੱਗੇ ਆ ਕੇ ਸਮਾਜ ਭਲਾਈ ਲਈ ਕੰਮ ਕਰਨ ਦੀ ਅਪੀਲ
ਰੂਪਨਗਰ 3 ਜੂਨ 2021
ਕੋਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਆਪਣੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਮੁੱਖ ਉਦਯੋਗਿਕ ਅਦਾਰੇ ,ਹਿੰਦੁਸਤਾਨ ਯੂਨੀਲੀਵਰ ਯੂਨਿਟ ਨਾਲਾਗੜ੍ਹ ਵੱਲੋਂ ਅੱਜ ਜ਼ਿਲ੍ਹਾ ਰੂਪਨਗਰ ਨੂੰ 10 ਆਕਸੀਜਨ ਕੰਸੇਨਟ੍ਰੇਟਰ ਭੇਟ ਕੀਤੇ ਗਏ l
ਅਦਾਰੇ ਦੇ ਪ੍ਰਤੀਨਿਧਾਂ ਸ੍ਰੀ ਅਨਿਰਬਾਨ ਭੱਟਾਚਾਰੀਆ ਐਚ ਆਰ ਮੈਨੇਜਰ ਅਤੇ ਡਾ ਭੀਮ ਸੈਨ ਵੱਲੋਂ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਨੂੰ ਨਿੱਜੀ ਤੌਰ ਤੇ ਇਹ ਸਪਲਾਈ ਸੌਂਪੀ ਗਈ l ਇਸ ਮੌਕੇ ਹਿੰਦੋਸਤਾਨ ਯੂਨੀਲਿਵਰ ਲਿਮਟਿਡ ਦਾ ਧੰਨਵਾਦ ਕਰਦੇ ਹੋਏ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਸਮਾਜ ਦੇ ਹੋਰਨਾਂ ਸਮਰੱਥਾਵਾਨ ਲੋਕਾਂ ਅਤੇ ਸੰਸਥਾਵਾਂ ਨੂੰ ਇਸ ਦੌਰ ਵਿੱਚ ਸਮਾਜ ਭਲਾਈ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਮੌਜੂਦਾ ਸਮੇਂ ਕੋਰੋਨਾ ਦੀ ਜੰਗ ਨਾਲ ਜੂਝ ਰਹੇ ਲੋਕਾਂ ਦੀ ਸਹਾਇਤਾ ਲਈ ਅੱਗੇ ਆਉਣ l