![AMIT BANBI ADC AMIT BANBI ADC](https://newsmakhani.com/wp-content/uploads/2021/07/AMIT-BEMBI-ADC.jpg)
ਬਰਨਾਲਾ, 25 ਅਗਸਤ 2021
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ ਨੇ ਦੱਸਿਆ ਕਿ ਮਾਈਕ੍ਰੋਸਾਫਟ ਅਤੇ ਐਨਐਸਡੀਸੀ ਨੇ ਦੇਸ਼ ਵਿਚ ਇਕ ਲੱਖ ਤੋਂ ਵੱਧ ਔਰਤਾਂ ਦੇ ਸਸ਼ਕਤੀਕਰਨ ਲਈ ਸਾਂਝੇਦਾਰੀ ਕੀਤੀ ਹੈ। ਇਸ ਭਾਈਵਾਲੀ ਤਹਿਤ 4 ਖੇਤਰਾਂ ਡਿਜੀਟਲ ਉਤਪਾਦਕਤਾ, ਅੰਗਰੇਜ਼ੀ, ਰੁਜ਼ਗਾਰਯੋਗਤਾ ਤੇ ਉਦਮੀ ਬਣਾਉਣ ਲਈ ਸਿਖਲਾਈ ਦਿੱਤੀ ਜਾਣੀ ਹੈ। ਇਸ ਵਾਸਤੇ ਉਮਰ ਹੱਦ 18 ਤੋਂ 30 ਸਾਲ ਤੇ ਘੱਟੋ-ਘੱਟ ਯੋਗਤਾ ਅੱਠਵੀਂ ਪਾਸ ਹੈ। ਉਨਾਂ ਦੱਸਿਆ ਕਿ ਇਸ ਮੁਫਤ ਸਿਖਲਾਈ ਲਈ ਰਜਿਸਟ੍ਰੇਸ਼ਨ https://rebrand.ly/mdsppb ’ਤੇ ਕੀਤੀ ਜਾ ਸਕਦੀ ਹੈ।