ਹੰਡਿਆਇਆ/ਬਰਨਾਲਾ, 4 ਜੂਨ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਹੰਡਿਆਇਆ, ਬਰਨਾਲਾ ਵੱਲੋਂ ਐਸੋਸੀਏਟ ਡਾਇਰੈਕਟਰ ਡਾ. ਪ੍ਰਹਿਲਾਦ ਸਿੰਘ ਤੰਵਰ ਦੀ ਅਗਵਾਈ ਹੇਠ ਬੱਕਰੀਆਂ ਪਾਲਣ ਸਬੰਧੀ ਕੈਂਪ ਲਾਇਆ ਗਿਆ।
ਇਸ ਮੌਕੇ ਡਾ. ਪ੍ਰਹਿਲਾਦ ਸਿੰਘ ਤੰਵਰ ਨੇ ਦੱਸਿਆ ਕਿ ਬੱਕਰੀ ਪਾਲਣ ਦਾ ਧੰਦਾ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਰੋਜ਼ਗਾਰ ਦਾ ਵਧੀਆ ਵਸੀਲਾ ਹੈ, ਕਿਉਂਕਿ ਇਸ ਧੰਦੇ ਨੂੰ ਘੱਟ ਲਾਗਤ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ। ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਤੋਂ ਬਚਾਅ ਲਈ 305 ਬੱਕਰੀਆਂ ਦਾ ਟੀਕਾਕਰਨ ਕੀਤਾ ਗਿਆ।। ਇਸ ਕੈਂਪ ਵਿੱਚ ਡਾ. ਪ੍ਰਤੀਕ ਜਿੰਦਲ ਅਤੇ ਡਾ. ਸੁਰਿੰਦਰ ਸਿੰਘ ਨੇ ਬੱਕਰੀਆਂ ਦੇ ਪੌਸ਼ਟਿਕ ਚਾਰੇ ਅਤੇ ਸੁਚੱਜੀ ਸਾਂਭ-ਸੰਭਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕੈਂਪ ਦੇ ਅੰਤ ਵਿੱਚ ਬੱਕਰੀ ਪਾਲਕਾਂ ਨੂੰ ਧਾਤਾਂ ਦਾ ਚੂਰਾ ਵੀ ਦਿੱਤਾ ਗਿਆ।