ਜ਼ਿਲਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ-ਵਧੀਕ ਡਿਪਟੀ ਕਮਿਸ਼ਨਰ ਰਾਹੁਲ

ਮਾਫ਼ ਕਰਨਾ, ਇਹ ਖਬਰ ਤੁਹਾਡੀ ਬੇਨਤੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਕਿਰਪਾ ਕਰਕੇ ਇੱਥੇ ਦੇਖੋ।

ਗੁਰਦਾਸਪੁਰ, 21 ਮਈ, 2021 (   ) ਸ੍ਰੀ ਰਾਹੁਲ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨਜਿੰਗ ਡਾਇਰੈਕਟਰ, ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਐਸ.ਏ.ਐਸ ਵਲੋਂ ਜ਼ਿਲਾ ਗੁਰਦਾਸਪੁਰ ਅੰਦਰ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਜਿਸ ਤਹਿਤ ਡਿਪਟੀ ਕਮਿਸਨਰ ਗੁਰਦਾਸਪੁਰ ਵਲੋਂ ਇਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਰਾਹੀਂ ਜ਼ਿਲਾ ਗੁਰਦਾਸਪੁਰ ਵਿਚ ਪ੍ਰਾਈਵੇਟ ਐਂਬੂਲੰਸਾਂ ਦੇ ਰੇਟ ਨਿਰਧਾਰਤ ਕੀਤੇ ਗਏ ਹਨ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਿਨਾਂ ਆਕਸੀਜਨ ਦੀ ਐਂਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2000 ਰੁਪਏ ਹੋਵੇਗਾ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 250 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 11 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।

ਆਕਸੀਜਨ ਦੀ ਸਹੂਲਤ ਵਾਲੀ ਐਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 2500 ਰੁਪਏ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 300 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 13 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ।

ਵੈਂਟੀਲੇਟਰ ਦੀ ਸਹੂਲਤ ਵਾਲੀ ਐਬੂਲੰਸ ਦਾ ਕਿਰਾਇਆ 24 ਘੰਟੇ ਦੇ ਸਮੇਂ ਲਈ 3000 ਰੁਪਏ। ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ, 20 ਕਿਲੋਮੀਟਰ ਤਕ 400 ਰੁਪਏ ਪ੍ਰਤੀ ਟਿ੍ਰਪ ਅਤੇ 20 ਕਿਲੋਮੀਟਰ ਤੋਂ ਬਾਅਦ 16 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਲਏ ਜਾ ਸਕਣਗੇ। ਇੰਤਜ਼ਾਰ ਚਾਰਜਿਜ਼ (ਅੱਧੇ ਘੰਟੇ ਬਾਅਦ), ਇੱਕ ਘੰਟੇ ਦਾ 100 ਰੁਪਏ ਜਾਂ (part thereof) ਪਾਰਟ ਦੇਅਰਆਫ।

ਉਨਾਂ ਅੱਗੇ ਦੱਸਿਆ ਕਿ ਐਂਬੂਲੰਸ ਕਿਰਾਏ ’ਤੇ ਲੈਣ ਦੀਆਂ ਹੋਰ ਸ਼ਰਤਾਂ ਇਸ ਤਰਾਂ ਹੋਣਗੀਆਂ :

  1. ਵਾਹਨ ਦਾ ਕਿਰਾਇਆ ਉਸਨੂੰ ਕਿਰਾਏ ਤੇ ਲੈਣ ਵਾਲੀ ਧਿਰ ਵਲੋਂ ਉਸ ਮਿਤੀ/ਸਥਾਨ ਤੋਂ ਲੈ ਕੇ ਐਬੂਲੰਸ ਛੱਡਣ ਵਾਲੀ ਮਿਤੀ/ਸਥਾਨ ਤੱਕ ਹੀ ਭੁਗਤਾਨ ਕੀਤਾ ਜਾਵੇਗਾ।
  2. ਡਰਾਈਵਰ/ਯੂਨੀਅਨ/ਕੰਪਨੀ ਮਰੀਜ਼ ਨੂੰ ਨਿਰਧਾਰਤ ਕੀਤੇ ਗਏ ਸਥਾਨ ਤੇ ਛੱਡਣ ਲਈ ਜ਼ਿੰਮੇਵਾਰ ਹੋਣਗੇ।
  3. ਡਰਾਈਵਰ ਦੀਆਂ ਸੇਵਾਵਾਂ ਦਾ ਖਰਚਾ ਉਕਤ ਨਿਰਧਾਰਤ ਕਾਲਮ 3 ਵਿਚ ਦਰਸਾਏ ਰੇਟਾਂ ਵਿਚ ਸ਼ਾਮਲ ਹੈ।
  4. ਪੈਟਰੋਲ/ਡੀਜ਼ਲ ਦਾ ਖਰਚਾ ਉਕਤ ਨਿਰਧਾਰਤ ਕਾਲਮ 4 ਵਿਚ ਦਰਸਾਏ ਰੇਟਾਂ ਅਨੁਸਾਰ ਮਿਲਣਯੋਗ ਹੇਵੇਗਾ।

ਉਪਰੋਕਤ ਸ਼ਰਤਾਂ ਤੋਂ ਇਲਾਵਾ ਜੇਕਰ ਇਨਾਂ ਹੁਕਮਾਂ ਦੀ ਹੋਰ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਹੇਠ ਲਿਖੇ ਅਨੁਸਾਰ ਕਾਰਵਈ ਕੀਤੀ ਜਾਵੇਗੀ :

  1. ਐਂਬੂਲੰਸ ਡਰਾਈਵਰ ਦਾ ਡਰਾਈਵਿੰਗ ਲਾਇਸੰਸ ਰੱਦ ਕੀਤਾ ਜਾਵੇਗਾ।
  2. ਅਂੈਬੂਲੰਸ ਦਾ ਆਰ.ਸੀ (ਰਜਿਸ਼ਟਰੇਸਨ ਸਰਟੀਫਿਕੇਟ) ਰੱਦ ਕੀਤਾ ਜਾਵੇਗਾ।
  3. ਵਹੀਕਲ/ ਐਬੂਲੰਸ ਇੰਪਾਊਂਡ (ਜ਼ਬਤ) ਕੀਤੀ ਜਾਵੇਗੀ।
  4. ਪੈਨਲਟੀ/ਜੁਰਮਾਨਾ ਲਗਾਇਆ ਜਾਵੇਗਾ, ਜੋ ਘੱਟ ਤੋਂ ਘੱਟ 50,000 ਰੁਪਏ ਤੋਂ ਸ਼ੂਰੂ ਹੋਵੇਗਾ।
Spread the love