ਜ਼ਿਲਾ ਚੋਣ ਅਫਸਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ
ਬਰਨਾਲਾ, 25 ਅਗਸਤ 2021
ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀ ਸੀਮਾ 1200 ਨਿਰਧਾਰਿਤ ਕੀਤੀ ਗਈ ਹੈ। ਇਸ ਜ਼ਿਲੇ ਦੇ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਵੈਰੀਫਿਕੇਸ਼ਨ ਕਰਕੇ ਭੇਜੀਆਂ ਰਿਪੋਰਟਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.) ਵਿੱਚ 10, ਚੋਣ ਹਲਕਾ 103-ਬਰਨਾਲਾ ਵਿੱਚ 47 ਅਤੇ ਚੋਣ ਹਲਕਾ 104-ਮਹਿਲ ਕਲਾਂ (ਅ.ਜ.) 14 ਪੋਲਿੰਗ ਸਟੇਸ਼ਨ 1150 ਤੋਂ ਵੱਧ ਵੋਟਾਂ ਵਾਲੇ ਪੋਲਿੰਗ ਸਟੇਸ਼ਨ ਹਨ। ਜ਼ਿਲੇ ਵਿੱਚ 1150 ਤੋਂ ਵੱਧ ਵੋਟਾਂ ਵਾਲੇ ਪੋਲਿੰਗ ਸਟੇਸ਼ਨਾਂ ਦੀ ਕੁੱਲ ਗਿਣਤੀ 71 ਬਣਦੀ ਹੈ।
ਉਨਾਂ ਦੱਸਿਆ ਕਿ ਜਿਹੜੇ ਪੋਲਿੰਗ ਸਟੇਸ਼ਨਾਂ ’ਤੇ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਘੱਟੋ-ਘੱਟ ਸੁਵਿਧਾਵਾਂ (ਐਸ਼ੁਓਰਡ ਮਿਨੀਮਮ ਫੈਸਿਲੀਟੀਜ਼) ਨਹੀਂ ਹਨ ਜਾਂ ਇਮਾਰਤ ਦੀ ਹਾਲਤ ਖਾਸਤਾ ਹੈ ਜਾਂ ਢਹਿ ਗਈ, ਨੂੰ ਬਦਲਣ ਦੀ ਤਜਵੀਜ਼ ਭਾਰਤ ਚੋਣ ਕਮਿਸ਼ਨ ਨੂੰ ਭੇਜੀ ਜਾਣੀ ਹੈ।
ਇਸ ਮੌਕੇ ਵਧੀਕ ਜ਼ਿਲਾ ਚੋਣ ਅਫਸਰ ਸ੍ਰੀ ਅਮਿਤ ਬੈਂਬੀ, ਚੋਣ ਕਾਨੂੰਗੋ ਪਰਮਜੀਤ ਕੌਰ, ਮਨਜੀਤ ਸਿੰਘ, ਵੱੱਖ ਵੱਖ ਰਾਜਨੀਤਿਕ ਪਾਰਟੀਆਂ ਤੋਂਂ ਹਵਾ ਸਿੰਘ ਹਨੇਰੀ (ਬਸਪਾ), ਨਰਿੰਦਰ ਸ਼ਰਮਾ (ਕਾਂਗਰਸ), ਉਜਾਗਰ ਸਿੰਘ ਬੀਹਲਾ (ਸੀਪੀਆਈ), ਜਤਿੰਦਰ ਜਿੰਮੀ (ਸ਼ੋ੍ਰਮਣੀ ਅਕਾਲੀ ਦਲ) ਤੇ ਸੁਖਜੀਤ ਸਿੰਘ ਸਿੱਧੂ (ਸ਼ੋ੍ਰਮਣੀ ਅਕਾਲੀ ਦਲ) ਹਾਜ਼ਰ ਸਨ।