ਜ਼ਿਲਾ ਪ੍ਰਸ਼ਾਸਨ 100 ਫੀਸਦੀ ਟੀਕਾਕਰਨ ਕਰਵਾਏ ਜਾਣ ਲਈ ਯਤਨਸ਼ੀਲ-ਡਾ. ਸ਼ੇਨਾ ਅਗਰਵਾਲ

ਦਿਵਿਆਂਗ ਵਿਅਕਤੀਆਂ ਲਈ ਲਗਾਇਆ ਵਿਸ਼ੇਸ਼ ਕੋਵਿਡ ਰੋਕੂ ਟੀਕਾਕਰਨ ਕੈਂਪ
ਨਵਾਂਸ਼ਹਿਰ, 26 ਮਈ 2021
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਵਾਂਸ਼ਹਿਰ ਵਿਖੇ ਸਿੱਖਿਆ ਵਿਭਾਗ ਰਾਹੀਂ ਦਿਵਿਆਂਗ ਵਿਅਕਤੀਆਂ ਲਈ ਵਿਸ਼ੇਸ਼ ਕੋਵਿਡ ਰੋਕੂ ਟੀਕਾਕਰਨ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਦਫ਼ਤਰ ਜ਼ਿਲਾ ਸਮਾਜਿਕ ਸੁਰੱਖਿਆ ਰਾਹੀਂ ਦਿਵਿਆਂਗਜਨ ਪੈਨਸ਼ਨਰਜ਼ ਨੂੰ ਵਿਸ਼ੇਸ਼ ਰੂਪ ਵਿਚ ਬੁਲਾ ਕੇ ਉਨਾਂ ਨੂੰ ਕੋਵਿਡ ਰੋਕੂ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਜ਼ਿਲਾ ਪੱਧਰ ’ਤੇ ਲਗਾਏ ਗਏ ਇਸ ਵਿਸ਼ੇਸ਼ ਕੈਂਪ ਦੀ ਸ਼ੁਰੂਆਤ ਕਰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਵਿਚ 100 ਫੀਸਦੀ ਟੀਕਾਕਰਨ ਕਰਵਾਏ ਜਾਣ ਲਈ ਯਤਨਸ਼ੀਲ ਹੈ ਅਤੇ ਅੱਜ ਵਿਸ਼ੇਸ਼ ਰੂਪ ਵਿਚ ਦਿਵਿਆਂਗਜਨ ਨੂੰ ਕਵਰ ਕੀਤਾ ਗਿਆ ਹੈ। ਉਨਾਂ ਅਪੀਲ ਕੀਤੀ ਕਿ ਹਰੇਕ ਵਿਅਕਤੀ ਆਪਣੇ ਉਮਰ ਗਰੁੱਪ ਦੀ ਵਾਰੀ ਆਉਣ ’ਤੇ ਟੀਕਾਕਰਨ ਜ਼ਰੂਰ ਕਰਵਾਏ ਅਤੇ ਕਿਸੇ ਵੀ ਵਹਿਮ-ਭਰਮ ਤੋਂ ਬਿਨਾਂ ਪਹਿਲੀ ਅਤੇ ਦੂਸਰੀ ਡੋਜ਼ ਲਈ ਜਾਵੇ। ਉਨਾਂ ਕਿਹਾ ਕਿ ਟੀਕਾਕਰਨ ਹੀ ਇਸ ਬਿਮਾਰੀ ਤੋਂ ਨਿਜ਼ਾਤ ਪਾਉਣ ਦਾ ਇਕੋ-ਇਕ ਸਥਾਈ ਹੱਲ ਹੈ। ਇਸ ਮੌਕੇ ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਅ) ਛੋਟੂ ਰਾਮ, ਸੀ. ਡੀ. ਪੀ. ਓ ਜਸਵੰਤ ਕੌਰ, ਜ਼ਿਲਾ ਕੋਆਰਡੀਨੇਟਰ ਦਿਵਿਆਂਗਜਨ ਨਰਿੰਦਰ ਕੌਰ, ਸਮਾਜ ਸੇਵਕ ਗੁਰਚਰਨ ਅਰੋੜਾ ਅਤੇ ਆਂਗਨਵਾੜੀ ਵਰਕਰ ਹਾਜ਼ਰ ਸਨ।

Spread the love